ਜਾਣੋ ਕੀ ਹੈ ਪੰਜਾਬ 'ਚ ਲਾਗੂ ਹੋਣ ਵਾਲਾ 'Anand Marriage Act', ਕੀ ਹੋਵੇਗਾ ਇਸ ਦਾ ਫ਼ਾਇਦਾ (ਵੀਡੀਓ)

Wednesday, Nov 09, 2022 - 03:11 PM (IST)

ਜਾਣੋ ਕੀ ਹੈ ਪੰਜਾਬ 'ਚ ਲਾਗੂ ਹੋਣ ਵਾਲਾ 'Anand Marriage Act', ਕੀ ਹੋਵੇਗਾ ਇਸ ਦਾ ਫ਼ਾਇਦਾ (ਵੀਡੀਓ)

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 'ਚ 'ਆਨੰਦ ਮੈਰਿਜ ਐਕਟ' ਪੂਰਨ ਰੂਪ 'ਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। 'ਆਨੰਦ ਮੈਰਿਜ ਐਕਟ' ਨੂੰ ਲਾਗੂ ਕਰਨ ਲਈ ਭਾਵੇਂ ਕਿ ਸਾਲ 2016 ’ਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ ਇਹ ਲਾਗੂ ਨਹੀਂ ਕੀਤਾ ਗਿਆ, ਜੋ ਹੁਣ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। 

ਕੀ ਹੈ ਆਨੰਦ ਮੈਰਿਜ ਐਕਟ?
'ਆਨੰਦ ਮੈਰਿਜ ਐਕਟ' ਕਈ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ। ਉਸ ਸਮੇਂ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਆਪਣੇ ਨਿਯਮ ਬਣਾ ਕੇ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ। ਕਈ ਸੂਬਿਆਂ ਵੱਲੋਂ ਇਸ ਬਾਰੇ ਨਿਯਮ ਬਣਾਏ ਜਾ ਚੁੱਕੇ ਸਨ ਪਰ ਕੁੱਝ ਸੂਬਿਆਂ ਵੱਲੋਂ ਨਹੀਂ ਬਣਾਏ ਗਏ ਸਨ। ਦਰਅਸਲ ਸਿੱਖਾਂ ਦੇ ਵਿਆਹ ਪਹਿਲਾਂ 'ਹਿੰਦੂ ਮੈਰਿਜ ਐਕਟ' ਤਹਿਤ ਰਜਿਸਟਰਡ ਹੁੰਦੇ ਸਨ ਪਰ ਹੁਣ 'ਆਨੰਦ ਮੈਰਿਜ ਐਕਟ' ਦੇ ਬਣਨ ਤੋਂ ਬਾਅਦ ਸਿੱਖਾਂ ਦੇ ਵਿਆਹ ਇਸ ਐਕਟ ਦੇ ਤਹਿਤ ਰਜਿਸਟਰਡ ਹੋ ਸਕਣਗੇ। ਲਾੜਾ-ਲਾੜੀ ਦੋਵੇਂ ਧਿਰ ਆਪਣੇ ਵਿਆਹ ਦੇ ਰਿਕਾਰਡ ਦੀ ਜਾਂਚ ਕੰਮਕਾਜੀ ਦਿਨਾਂ ਦੌਰਾਨ ਰਜਿਸਟਰ ਕਰਵਾਉਣ ਲਈ ਆ ਸਕਦੇ ਹਨ। ਦੋਹਾਂ ਧਿਰਾਂ ਨੂੰ ਆਪਣੇ ਨਾਲ ਜਨਮ ਸਰਟੀਫਿਕੇਟ, ਵਿਆਹ ਦੇ ਸਮੇਂ, ਮਿਤੀ ਤੇ ਸਥਾਨ ਦਾ ਜ਼ਿਕਰ ਕਰਦੇ ਦਸਤਾਵੇਜ਼ ਨਾਲ ਲੈ ਕੇ ਆਉਣੇ ਹੋਣਗੇ।

ਇਹ ਵੀ ਪੜ੍ਹੋ : ਡੇਰਾ ਹਰਖੋਵਾਲ ਵਿਖੇ ਅੱਧੀ ਰਾਤ ਨੂੰ ਨਿਹੰਗਾਂ ਦੇ ਬਾਣੇ 'ਚ ਵੜੇ ਹਥਿਆਰਬੰਦ, ਦੇ ਗਏ ਵੱਡੀ ਵਾਰਦਾਤ ਨੂੰ ਅੰਜਾਮ
ਕੀ ਹੋਵੇਗਾ 'ਆਨੰਦ ਮੈਰਿਜ ਐਕਟ' ਦਾ ਫ਼ਾਇਦਾ
ਜ਼ਿਆਦਾਤਰ ਸਿੱਖ 'ਹਿੰਦੂ ਮੈਰਿਜ ਐਕਟ' ਤਹਿਤ ਵਿਆਹ ਰਜਿਸਟਰ ਨਹੀਂ ਕਰਾਉਂਦੇ ਸਨ। ਇਸ ਲਈ ਉਨ੍ਹਾਂ ਕੋਲ ਵਿਆਹ ਸਬੰਧੀ ਕੋਈ ਸਬੂਤ ਨਹੀਂ ਹੁੰਦਾ ਸੀ। ਇਸ ਕਾਰਨ ਉਨ੍ਹਾਂ ਨੂੰ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਅਜਿਹੀ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਇਹ ਵੀ ਪੜ੍ਹੋ : ਫਗਵਾੜਾ 'ਚ ਪਲਟੀਆਂ ਖਾ ਗਈ ਤੇਜ਼ ਰਫ਼ਤਾਰ Thar, ਭਿਆਨਕ ਹਾਦਸੇ ਦੌਰਾਨ ਮੁੰਡੇ-ਕੁੜੀ ਦੀ ਮੌਤ
ਪਹਿਲੀ ਵਾਰ 1909 'ਚ ਬਣਿਆ ਪਰ ਲਾਗੂ ਨਹੀਂ ਕੀਤਾ ਗਿਆ
'ਆਨੰਦ ਮੈਰਿਜ ਐਕਟ' ਪਹਿਲੀ ਵਾਰ ਬ੍ਰਿਟਿਸ਼ ਕਾਲ 'ਚ 1909 'ਚ ਬਣਿਆ ਸੀ ਪਰ ਲਾਗੂ ਨਹੀਂ ਕੀਤਾ ਜਾ ਸਕਿਆ। ਜਦੋਂ ਸੁਪਰੀਮ ਕੋਰਟ ਨੇ ਸਾਰੇ ਧਰਮਾਂ ਲਈ ਮੈਰਿਜ ਰਜਿਸਟ੍ਰੇਸ਼ਨ ਜ਼ਰੂਰੀ ਕੀਤੀ ਤਾਂ ਸਿੱਖ ਭਾਈਚਾਰੇ ਨੇ 'ਆਨੰਦ ਮੈਰਿਜ ਐਕਟ' ਨੂੰ ਲਾਗੂ ਕਰਨ ਦੀ ਮੰਗ ਚੁੱਕੀ। ਹੁਣ ਤੱਕ ਸਿੱਖਾਂ ਦੇ ਵਿਆਹ 'ਹਿੰਦੂ ਮੈਰਿਜ ਐਕਟ' ਤਹਿਤ ਹੀ ਰਜਿਸਟਰ ਹੁੰਦੇ ਆ ਰਹੇ ਸਨ। ਸਿੱਖ ਭਾਈਚਾਰ ਦੀ ਹਮੇਸ਼ਾ ਹੀ ਇਹ ਮੰਗ ਰਹੀ ਸੀ ਕਿ ਉਨ੍ਹਾਂ ਦੇ ਵਿਆਹ 'ਆਨੰਦ ਮੈਰਿਜ ਐਕਟ' ਤਹਿਤ ਰਜਿਸਟਰ ਹੋਣ। ਹੁਣ ਮੁੱਖ ਮੰਤਰੀ ਮਾਨ ਵੱਲੋਂ 'ਆਨੰਦ ਮੈਰਿਜ ਐਕਟ' ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਿੱਖ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News