ਲੁਧਿਆਣਾ ਦੇ ਥਾਣਾ ਦੁੱਗਰੀ ’ਚ ਪਈਆਂ ਭਾਜੜਾਂ, ਹੋਈ ਘਟਨਾ ਨੇ ਪੁਲਸ ਦੇ ਉਡਾਏ ਹੋਸ਼
Monday, Jan 30, 2023 - 06:12 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਥਾਣਾ ਦੁੱਗਰੀ ਵਿਚ ਉਸ ਵੇਲੇ ਭਾਜੜ ਪੈ ਗਈ ਜਦੋਂ ਇਕ ਮੁਲਜ਼ਮ ਹੱਥਕੜੀ ਸਣੇ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਮੁਲਜ਼ਮ ਦੀ ਭਾਲ ਵਿਚ ਪੁਲਸ ਇਧਰ-ਉਧਰ ਭਜਦੀ ਨਜ਼ਰ ਆਈ ਅਤੇ ਸ਼ਹਿਰ ਵਿਚ ਥਾਂ-ਥਾਂ ’ਤੇ ਨਾਕੇਬੰਦੀ ਵੀ ਕਰ ਦਿੱਤੀ ਗਈ। ਪੁਲਸ ਨੇ ਫ਼ਰਾਰ ਮੁਲਜ਼ਮ ਦੀ ਭਾਲ ਵਿਚ ਬੱਸ ਅੱਡੇ ’ਤੇ ਪੋਸਟਰ ਵੀ ਲਗਾਏ ਅਤੇ ਉਧਰ ਥਾਣੇ ਦੀ ਐੱਸ. ਐੱਚ. ਓ. ਪੱਤਰਕਾਰਾਂ ਤੋਂ ਬਚਦੀ ਨਜ਼ਰ ਆਈ ਅਤੇ ਕਹਿ ਰਹੀ ਸੀ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਕਰਵਟ ਲਵੇਗਾ ਮੌਸਮ, ਫਰਵਰੀ ਸ਼ੁਰੂ ਹੁੰਦਿਆਂ ਹੋਰ ਜ਼ੋਰ ਫੜੇਗੀ ਠੰਡ
ਦੂਜੇ ਪਾਸੇ ਬੱਸ ਅੱਡੇ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਕਿਹਾ ਕਿ ਥਾਣਾ ਦੁੱਗਰੀ ਦੀ ਪੁਲਸ ਉਨ੍ਹਾਂ ਨੂੰ ਪੋਸਟਰ ਦੇ ਗਈ ਹੈ ਅਤੇ ਫ਼ਰਾਰ ਮੁਲਜ਼ਮ ਨੂੰ ਫੜ੍ਹਨ ਵਿਚ ਮਦਦ ਕਰਨ ਲਈ ਆਖਿਆ ਗਿਆ ਹੈ। ਉਧਰ ਸੂਤਰਾਂ ਮੁਤਾਬਕ ਫ਼ਰਾਰ ਹੋਏ ਮੁਲਜ਼ਮ ’ਤੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਕੁੜੀ ਨੂੰ ਯੂ. ਪੀ. ਤੋਂ ਭਜਾ ਕੇ ਲੁਧਿਆਣੇ ਲੈ ਕੇ ਆਉਣ ਦੇ ਵੀ ਦੋਸ਼ ਹਨ।
ਇਹ ਵੀ ਪੜ੍ਹੋ : ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।