The Accidental Prime Minister ਫਿਲਮ ਦੇ ਰਿਲੀਜ਼ ਹੁੰਦੇ ਹੀ ਪੰਜਾਬ 'ਚ ਪ੍ਰਦਰਸ਼ਨ

01/11/2019 4:09:47 PM

ਜਲੰਧਰ (ਸੋਨੂੰ)— ਦਿ ਐਕਸੀਡੇਂਟਲ ਪ੍ਰਾਈਮ ਮਿਨਿਸਟਰ ਫਿਲਮ ਰਿਲੀਜ਼ ਹੋਣ 'ਤੇ ਅੱਜ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਸ਼ਹਿਰ 'ਚ ਯੂਥ ਕਾਂਗਰਸ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਨੁਪਮ ਖੇਰ ਦਾ ਪੁਤਲਾ ਵੀ ਸਾੜਿਆ। ਯੂਥ ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

PunjabKesari
ਇਸ ਫਿਲਮ ਨੂੰ ਭਾਜਪਾ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਬਣਵਾਇਆ ਹੈ। ਭਾਜਪਾ ਨੇ ਇਹ ਸਭ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਕੀਤਾ ਹੈ। ਇਸ 'ਚ ਜਲੰਧਰ ਦੇ ਬੀ.ਐੱਸ.ਸੀ. ਚੌਕ ਸਥਿਤ ਪੀ.ਵੀ.ਆਰ ਦੇ ਬਾਹਰ ਯੂਥ ਕਾਂਗਰਸ ਕਾਰਜਕਰਤਾਵਾਂ ਅਤੇ ਪ੍ਰਸ਼ਾਸਨ ਦੇ 'ਚ ਫਿਲਮ ਨੂੰ ਨਾ ਦਿਖਾਏ ਜਾਣ ਨੂੰ ਲੈ ਕੇ ਗੱਲਬਾਤ ਵੀ ਹੋਈ। ਯੂਥ ਕਾਂਗਰਸ ਦੇ ਕਾਰਜਕਰਤਾਵਾਂ ਨੇ ਪੀ.ਵੀ.ਆਰ. ਦੇ ਮੈਨੇਜਰ ਓਮਕਾਰ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ ਉਹ ਆਪਣੀ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

PunjabKesari
'ਜਗ ਬਾਣੀ' ਦੇ ਪੱਤਰਕਾਰਾਂ ਨੇ ਵੀ ਪੀ.ਵੀ.ਆਰ. ਫਿਲਮ ਖਤਮ ਹੋਣ ਦੇ ਬਾਅਦ ਦਰਸ਼ਕਾਂ ਨਾਲ ਵੀ ਗੱਲਬਾਤ ਕੀਤੀ। ਦਰਸ਼ਕਾਂ ਦੀ ਫਿਲਮ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ। ਕੁਝ ਦਰਸ਼ਕਾਂ ਦਾ ਕਹਿਣਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਕਸ ਨੂੰ ਠੇਸ ਪਹੁੰਚਾਉਣਾ ਗਲਤ ਹੈ। ਹਾਲਾਂਕਿ ਕੁਝ ਦੀ ਰਾਏ ਸੀ ਕਿ ਫਿਲਮ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫਿਲਹਾਲ ਇਸ ਫਿਲਮ ਦੇ ਪੀ.ਵੀ.ਆਰ 'ਚ ਸ਼ੋਅ ਜਾਰੀ ਹਨ ਅਤੇ ਯੂਥ ਕਾਂਗਰਸ ਇਸ ਮੁੱਦੇ 'ਤੇ ਪ੍ਰਦਰਸ਼ਨ ਕਰ ਰਹੇ ਹਨ।

PunjabKesari

PunjabKesari


Shyna

Content Editor

Related News