ਨਾਬਾਲਗਾ ਨੂੰ ਘਰੋਂ ਅਗਵਾ ਕਰਕੇ ਕੀਤਾ ਜਬਰ-ਜ਼ਨਾਹ

12/18/2019 12:38:23 AM

ਤਰਨਤਾਰਨ,(ਰਾਜੂ)- ਜ਼ਿਲਾ ਤਰਨਤਾਰਨ ਦੇ ਕਸਬਾ ਸ਼ਾਹਬਾਜ਼ਪੁਰ ਨਿਵਾਸੀ ਨੌਜਵਾਨ ਵਲੋਂ ਆਪਣੇ 4 ਸਾਥੀਆਂ ਸਮੇਤ ਨਾਬਾਲਗ ਲੜਕੀ ਨੂੰ ਘਰੋਂ ਅਗਵਾ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ 5 ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ ਬੀਤੇ ਕੱਲ 10 ਵਜੇ ਉਨ੍ਹਾਂ ਦੇ ਘਰ ਦਾ ਮੇਨ ਦਰਵਾਜ਼ਾ ਖੜਕਿਆ ਅਤੇ ਜਦ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ 3 ਮੋਟਰਸਾਈਕਲਾਂ ਉੱਪਰ 4 ਵਿਅਕਤੀ ਖੜ੍ਹੇ ਸਨ ਜਦ ਕਿ ਗੁਰਵੇਲ ਸਿੰਘ ਉਰਫ ਕਾਲਾ ਗੇਟ ਕੋਲ ਖੜ੍ਹਾ ਸੀ, ਜਿਸ ਨੇ ਉਸ ਦਾ ਮੂੰਹ ਕੱਪੜੇ ਨਾਲ ਬੰਦ ਕਰ ਦਿੱਤਾ ਅਤੇ ਦਾਤਰ ਦੀ ਨੋਕ 'ਤੇ ਗੁਰਜੰਟ ਸਿੰਘ ਦੇ ਮੋਟਰਸਾਈਕਲ ਉੱਪਰ ਬਿਠਾ ਲਿਆ ਅਤੇ ਉਸ ਨੂੰ ਪਿੰਡ ਵਲੀਪੁਰ 'ਚ ਆਪਣੀ ਭੈਣ ਦੇ ਘਰ ਲੈ ਗਏ। ਜਿੱਥੇ ਗੁਰਵੇਲ ਸਿੰਘ ਨੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਜਦ ਕਿ ਬਾਕੀ ਮੁਲਜ਼ਮ ਬਾਹਰ ਖੜ੍ਹੇ ਰਹੇ ਅਤੇ ਅਗਲੇ ਦਿਨ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਉਸ ਦੇ ਘਰ ਤੋਂ ਥੋੜ੍ਹਾ ਦੂਰ ਛੱਡ ਗਏ ਅਤੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਸਬੰਧੀ ਏ. ਐੱਸ. ਆਈ. ਰਣਜੀਤ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਗੁਰਵੇਲ ਸਿੰਘ ਉਰਫ ਕਾਲਾ, ਲਾਡੀ ਪੁੱਤਰਾਨ ਧਰਮ ਸਿੰਘ, ਸਾਬਾ ਪੁੱਤਰ ਕਰਮ ਸਿੰਘ, ਰਿੰਕੂ ਪੁੱਤਰ ਬੀਰਾ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਸੁੱਖਾ ਸਿੰਘ ਵਾਸੀਆਨ ਸ਼ਾਹਬਾਜ਼ਪੁਰ ਖਿਲਾਫ ਮੁਕੱਦਮਾ ਨੰਬਰ 434 ਧਾਰਾ 365/376ਡੀ/120ਬੀ-ਆਈ. ਪੀ. ਸੀ. 06 ਪੋਸਕੋ ਐਕਟ 2012 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News