2 ਭਰਾਵਾਂ ਨੇ ਤਾਲਾਬੰਦੀ ਦੌਰਾਨ ਤਿਆਰ ਕੀਤੀ 800 CC ਬਾਈਕ, ਕਾਰ ਦਾ ਇੰਜਣ ਕੀਤਾ ਫਿੱਟ (ਵੀਡੀਓ)
Thursday, Aug 13, 2020 - 12:47 AM (IST)
ਜਲੰਧਰ(ਵਿਕਰਮ ਸਿੰੰਘ ਕੰਬੋਜ)- ਪੰਜਾਬ ’ਚ ਹੁਨਰ ਦੀ ਕੋਈ ਕਮੀਂ ਨਹੀਂ ਹੈ, ਇਹ ਜਲੰਧਰ ਦੇ ਇਕ ਪਿੰਡ ਗਹਿਲਣਾ ’ਚ ਰਹਿਣ ਵਾਲੇ 2 ਨੌਜਵਾਨ ਭਰਾਵਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਉਕਤ ਪਿੰਡ ਦੇ ਰਹਿਣ ਵਾਲੇ ਦੋਵੇਂ ਨੌਜਵਾਨ ਭਰਾ ਦਵਿੰਦਰ 20 ਸਾਲਾਂ ਤੇ ਹਰਸਿਮਰਨ ਸਿਰਫ 17 ਸਾਲਾਂ ਨੇ ਇਕ ਬਾਈਕ ਤਿਆਰ ਕਰ ਇਹ ਸਾਬਤ ਕਰ ਦਿੱਤਾ ਹੈ ਕਿ ਹੁਨਕ ਉਮਰ ਦਾ ਮੋਹਤਾਜ਼ ਨਹੀਂ ਹੁੰਦਾ। ਤਾਲਾਬੰਦੀ ’ਚ ਇਨ੍ਹਾਂ ਦੋਵਾਂ ਭਰਾਵਾਂ ਨੇ ਸਮੇਂ ਦੀ ਸਹੀ ਵਰਤੋਂ ਕੀਤੀ ਹੈ। ਉਕਤ ਦੋਵਾਂ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਬਾਈਕ ਬਣਾਉਣ ਦਾ ਸੁਫਨਾ ਵੇਖਿਆ ਸੀ ਤੇ ਫਿਰ ਉਹ ਇਹ ਸੁਫਨਾ ਪੂਰਾ ਕਰਨ ’ਚ ਲੱਗ ਗਏ। ਉਨ੍ਹਾਂ ਦੱਸਿਆ ਕਿ ਇਸ ਬਾਈਕ ਨੂੰ ਬਣਾਉਣ ’ਚ 1.50 ਤੋਂ 2 ਲੱਖ ਰੁਪਏ ਦਾ ਖਰਚ ਹੋਇਆ ਹੈ। ਵੱਖ-ਵੱਖ ਗੱਡੀਆਂ ਦੇ ਸਪੇਅਰ ਪਾਰਟਸ ਤੇ ਦੋਵਾਂ ਭਰਾਵਾਂ ਦੀ ਸਖ਼ਤ ਮਿਹਨਤ ਸਦਕਾ ਇਹ ਬਾਈਕ ਤਿਆਰ ਹੋਈ ਹੈ।
ਦਵਿੰਦਰ ਤੇ ਹਰਸਿਮਰਨ ਇਸ ਬਾਈਕ ਨੂੰ ਤਿਆਰ ਕੀਤਾ ਹੈ। ਦਵਿੰਦਰ ਮੈਕੇਨੀਕਲ ਇੰਜੀਨੀਅਰ ਦੀ ਪੜ੍ਹਾਈ ਕਰ ਰਿਹਾ ਹੈ ਤੇ ਹਰਸਿਮਰਨ ਡੀਜ਼ਾਇਨਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਇਸ ਬਾਈਕ ਦਾ ਡਿਜ਼ਾਈਨ ਵੀ ਉਸ ਨੇ ਹੀ ਤਿਆਰ ਕੀਤਾ ਹੈ। ਇਸ ਤੋਂ ਇਲਾਵਾਂ ਉਹ ਹਵਾਈ ਜਹਾਜ਼ ਦੇ ਡਿਜ਼ਾਈਨ ਵੀ ਉਨ੍ਹਾਂ ਨੇ ਤਿਆਰ ਕੀਤੇ ਹੋਏ ਹਨ। ਪੁਰਾਣੀ ਮਾਰੁਤੀ ਕਾਰ ਦਾ ਇੰਜਣ ਇਸਤੇਮਾਲ ’ਚ ਲਿਆ ਕੇ ਇਹ ਬਾਈਕ ਬਣਾਈ ਗਈ ਹੈ। ਬਾਈਕ ਦਾ ਪਹਿਲਾਂ ਤਾਂ ਡਿਜ਼ਾਈਨ ਤਿਆਰ ਕੀਤਾ ਗਿਆ ਅਤੇ 4 ਬਾਈਕਸ ਤੇ 4 ਕਾਰਾਂ ਦੇ ਸਮਾਨ ਦੇ ਇਕੱਠ ਨਾਲ ਇਸ ਨੂੰ ਤਿਆਰ ਕੀਤਾ ਗਿਆ।
ਦੱਸਣਯੋਗ ਹੈ ਕਿ ਇਸ ਬਾਈਕ ’ਚ ਐੱਫ ਜੈੱਡ, ਬੁਲਟ, ਪਲਸਰ 220 ਟਾਟਾ ਏ ਸੀ, ਮਾਰੁਤੀ, ਬਲੈਰੋ ਆਦਿ ਦਾ ਸਮਾਨ ਇਕਠਾ ਕਰ ਕੇ ਲਗਾਇਆ ਗਿਆ ਹੈ। ਘਰ ਵਾਲਿਆਂ ਨੂੰ ਪਹਿਲਾਂ 30, 40 ਹਜ਼ਾਰ ਦੇ ਬਜ਼ਟ ਕਹਿ ਕੇ ਇਹ ਬਾਈਕ ਬਣਾਉਣ ਦੀ ਤਿਆਰੀ ਕੀਤੀ ਗਈ ਸੀ, ਫਿਰ ਇਸ ’ਤੇ ਕੰਮ ਕਰਦੇ-ਕਰਦੇ ਇਸ ਦਾ ਬਜ਼ਟ ਵੱਧਦਾ ਗਿਆ। ਬਾਈਕ ਪੂਰੀ ਤਰ੍ਹਾਂ ਬਣਨ ਤੋਂ ਪਹਿਲਾਂ ਹੀ ਇਹ ਬਾਈਕ ਵਾਇਰਲ ਹੋਣੀ ਚਾਲੂ ਹੋ ਗਈ ਸੀ। ਲੋਕਾਂ ਨੇ ਇਹ ਬਾਈਕ ਬਣਾਉਣ ’ਚ ਦੋਵਾਂ ਭਰਾਵਾਂ ਦੀ ਸ਼ਲਾਘਾ ਕੀਤੀ। ਇਹ ਬਾਈਕ 400 ਕਿੱਲੋ ਤੋਂ ਵੱਧ ਭਾਰ ਤੇ 6 ਫੁੱਟ ਲੰਮੇ ਲੋਕਾਂ ਲਈ ਖਾਸ ਬਣਾਈ ਗਈ ਹੈ। ਤਾਲਾਬੰਦੀ ਦੌਰਾਨ ਇਹ ਬਾਈਕ ਤਿਆਰ ਕੀਤੀ ਗਈ ਹੈ। ਅਸਲ ’ਚ ਇਨ੍ਹਾਂ ਦੋਵਾਂ ਭਰਾਵਾਂ ਨੇ ਤਾਲਾਬੰਦੀ ਦਾ ਸਹੀ ਫਾਇਦਾ ਚੁੱਕਿਆ ਹੈ।