ਪੰਜਾਬ 'ਚ ਮਸ਼ਹੂਰ 'ਥਾਰ ਗਰਲ' 'ਤੇ ਹੋ ਗਈ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ
Thursday, May 01, 2025 - 06:23 PM (IST)

ਪਾਇਲ (ਵਿਨਾਇਕ) : ਪਿੰਡ ਧਮੋਟ ਕਲਾਂ ਦੀ ਸਰਬਜੀਤ ਕੌਰ, ਜੋ ਇਲਾਕੇ 'ਚ 'ਥਾਰ ਗਰਲ ਹਸੀਨਾ' ਵਜੋਂ ਮਸ਼ਹੂਰ ਹੈ, ਵੱਡੇ ਵਿਵਿਦਾਂ ਵਿਚ ਘਿਰ ਗਈ ਹੈ। ਸੋਸ਼ਲ ਮੀਡੀਆ 'ਤੇ ਆਪਣੇ ਥਾਰ ਗੱਡੀ ਵਾਲੇ ਸਟਾਈਲ ਕਾਰਨ ਖੂਬ ਚਰਚਾ 'ਚ ਰਹੀ ਸਰਬਜੀਤ ਕੌਰ ਦੀ ਇਸ ਚਮਕਦਾਰ ਝਲਕ ਪਿੱਛੇ ਇਕ ਕਾਲੀ ਸੱਚਾਈ ਛੁਪੀ ਹੋਈ ਸੀ। ਜ਼ਿਲ੍ਹਾ ਪੁਲਸ ਅਨੁਸਾਰ, ਸਰਬਜੀਤ ਕੌਰ ਅਤੇ ਉਸ ਦੀ ਮਾਂ ਕਰਮਜੀਤ ਕੌਰ ਵਿਰੁੱਧ ਐੱਨ.ਡੀ.ਪੀ.ਐਸ. ਐਕਟ ਹੇਠ 3-3 ਐੱਫ.ਆਈ.ਆਰਜ਼ ਦਰਜ ਹਨ ਅਤੇ ਦੋਵਾਂ ਉੱਤੇ ਨਸ਼ਿਆਂ ਦੀ ਤਸਕਰੀ ਵਰਗੇ ਗੰਭੀਰ ਦੋਸ਼ ਹਨ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ 'ਚ ਪਈਆਂ ਭਾਜੜਾਂ, ਹੋਸਟਲ ਦੇ ਕਮਰੇ ਵਿਚ ਕੁੜੀ ਨੇ...
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ, ਸਰਬਜੀਤ ਕੌਰ ਦੇ ਗੈਰਕਾਨੂੰਨੀ ਢੰਗ ਨਾਲ ਬਣਾਏ ਮਕਾਨ ਨੂੰ ਅੱਜ ਬਲਡੋਜ਼ਰ ਰਾਹੀਂ ਢਾਹ ਦਿੱਤਾ ਗਿਆ, ਜੋ ਕਿ ਇਲਾਕੇ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਹੈ। ਇਹ ਸਖ਼ਤ ਕਾਰਵਾਈ ਇਹ ਦਰਸਾਉਂਦੀ ਹੈ ਕਿ ਹੁਣ ਪੰਜਾਬ ਵਿਚ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ। ਸਰਕਾਰ ਵੱਲੋਂ ਜਾਰੀ ਜੰਗ ਤਹਿਤ ਅਜਿਹੇ ਹਰੇਕ ਤਸਕਰ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ ਜਾਂ ਉਨ੍ਹਾਂ ਦੇ ਘਰਾਂ 'ਤੇ ਪੀਲਾ ਪੰਜਾ ਚੱਲੇਗਾ।
ਇਹ ਵੀ ਪੜ੍ਹੋ : ਥੋੜੀ ਦੇਰ ਬਾਅਦ ਵੱਡਾ ਐਲਾਨ ਕਰਨ ਜਾ ਰਹੀ ਪੰਜਾਬ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e