ਸੋਸ਼ਲ ਮੀਡੀਆ ''ਤੇ ਠਾਕੁਰ ਦਲੀਪ ਸਿੰਘ ਦੀ ਵਾਇਰਲ ਵੀਡੀਓ ''ਤੇ ਜਥੇਦਾਰ ਦੀ ਤਾੜਨਾ (ਵੀਡੀਓ)

08/19/2017 10:34:24 PM

ਅੰਮ੍ਰਿਤਸਰ— ਨਾਮਧਾਰੀ ਭਾਈਚਾਰੇ ਵਲੋਂ ਠਾਕੁਰ ਦਲੀਪ ਸਿੰਘ ਦੀ ਕੀਤੀ ਜਾ ਰਹੀ ਆਰਤੀ ਦੀ ਵਾਇਰਲ ਹੋਈ ਵੀਡੀਓ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਧਾਰਮਿਕ ਸ਼ਾਨ ਦੇ ਖਿਲਾਫ ਦੱਸਿਆ ਹੈ ਤੇ ਕਿਹਾ ਹੈ ਕਿ ਨਾਮਧਾਰੀ ਭਾਰੀਚਾਰੇ ਅਜਿਹਾ ਕੁਝ ਵੀ ਨਾ ਕਰੇ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਨਾਮਧਾਰੀ ਭਾਈਚਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸੁਸ਼ੋਬਿਤ ਆਰਤੀ ਦਾ ਕੀਰਤਨ ਕਰਦੇ ਹੋਏ ਠਾਕੁਰ ਦਲੀਪ ਸਿੰਘ ਦੀ ਆਰਤੀ ਉਤਾਰ ਰਹੇ ਹਨ। ਜਿਸ ਨਾਲ ਸਿੱਖ ਕੌਮ 'ਚ ਰੋਸ ਪਾਇਆ ਜਾ ਰਿਹਾ ਹੈ।


Related News