Tourist Visa 'ਤੇ ਪੰਜਾਬ ਆਈਆਂ ਕੁੜੀਆਂ ਇੰਝ ਕਮਾ ਰਹੀਆਂ ਨੇ ਲੱਖਾਂ ਰੁਪਏ, ਪੜ੍ਹੋ ਵਿਸ਼ੇਸ਼ ਰਿਪੋਰਟ
Thursday, Aug 08, 2024 - 04:03 PM (IST)
ਲੁਧਿਆਣਾ (ਤਰੁਣ): ਟੂਰਿਸਟ ਵੀਜ਼ੇ 'ਤੇ ਭਾਰਤ ਆਈਆਂ ਥਾਈਲੈਂਡ ਦੀਆਂ ਕੁਝ ਕੁੜੀਆਂ ਪੈਸੇ ਕਮਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿੱਥੇ 250 ਤੋਂ ਵੱਧ ਸਪਾ ਸੈਂਟਰ ਚੱਲ ਰਹੇ ਹਨ, ਜਿਨ੍ਹਾਂ 'ਚੋਂ 50 ਤੋਂ ਵੱਧ ਥਾਈ ਕੁੜੀਆਂ ਕਥਿਤ ਤੌਰ 'ਤੇ ਆਪਣਾ ਸਰੀਰ ਵੇਚ ਰਹੀਆਂ ਹਨ। ਆਖ਼ਰ ਕਿਸ ਦੇ ਉਕਸਾਹਟ 'ਤੇ ਥਾਈਲੈਂਡ ਦੀਆਂ ਕੁੜੀਆਂ ਇੰਨੇ ਨਿਡਰ ਹੋ ਕੇ ਅਨੈਤਿਕ ਕੰਮ ਕਰ ਰਹੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ 'ਤੇ ਤੁਲੀਆਂ ਹੋਈਆਂ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਇਹ ਸਭ ਕੁਝ ਪੁਲਸ ਪ੍ਰਸ਼ਾਸਨ ਦੀ ਨੱਕ ਹੇਠ ਹੀ ਚੱਲ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਨੇ ਕਿਉਂ ਅੱਖਾਂ ਮੀਟ ਲਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੇ ਪੁੱਤ ਦੀ ਗ੍ਰਿਫ਼ਤਾਰੀ ਦੀ ਮੰਗ! ਭੜਕੇ ਲੋਕਾਂ ਨੇ SSP ਦਫ਼ਤਰ ਦੇ ਬਾਹਰ ਲਾਇਆ ਧਰਨਾ
ਜਗ ਬਾਣੀ ਵੱਲੋਂ ਸਮੇਂ ਸਮੇਂ 'ਤੇ ਮਹਾਨਗਰ 'ਚ ਹੋ ਰਹੀਆਂ ਅਨੈਤਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਤਕਰੀਬਨ 15 ਦਿਨਾਂ ਬਾਅਦ ਮੰਗਲਵਾਰ ਨੂੰ ਜਗ ਬਾਣੀ ਦੀ ਟੀਮ ਨੇ ਫਿਰ ਤੋਂ ਮਹਾਨਗਰ ਦੇ ਕਈ ਸਪਾ ਸੈਂਟਰਾਂ ਦਾ ਦੌਰਾ ਕੀਤਾ। ਜਿੱਥੇ ਥਾਈ ਕੁੜੀਆਂ ਬਿਨਾਂ ਕਿਸੇ ਡਰ ਦੇ ਗੈਰ-ਕਾਨੂੰਨੀ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਹਨ। ਥਾਈਲੈਂਡ ਤੋਂ ਜ਼ਿਆਦਾਤਰ ਕੁੜੀਆਂ ਟੂਰਿਸਟ ਵੀਜ਼ੇ 'ਤੇ ਭਾਰਤ ਆਈਆਂ ਹਨ। ਮੰਗਲਵਾਰ ਨੂੰ ਜਗ ਬਾਣੀ ਦੀ ਟੀਮ ਨੇ ਥਾਣਾ ਡਵੀਜ਼ਨ ਨੰਬਰ 5, ਥਾਣਾ ਮਾਡਲ ਟਾਊਨ ਅਤੇ ਮਹਾਨਗਰ ਦੇ ਹੋਰ ਇਲਾਕਿਆਂ ਦੇ ਕਈ ਸਪਾ ਸੈਂਟਰਾਂ ਦਾ ਦੌਰਾ ਕੀਤਾ, ਜਿੱਥੇ ਥਾਈ ਲੜਕੀਆਂ ਬਿਨਾਂ ਕਿਸੇ ਡਰ ਦੇ ਅਨੈਤਿਕ ਹਰਕਤਾਂ ਕਰਦੀਆਂ ਨਜ਼ਰ ਆਈਆਂ।
ਮੂੰਹੋਂ ਬੋਲ ਕੇ ਦੱਸਦੀਆਂ ਹਨ Services ਦਾ Menu
ਜਗ ਬਾਣੀ ਦੀ ਟੀਮ ਨੇ 3 ਵਿਅਕਤੀਆਂ ਨੂੰ ਗਾਹਕਾਂ ਦਾ ਭੇਸ ਬਣਾ ਕੇ ਥਾਣਾ ਮਾਡਲ ਟਾਊਨ, ਦੁੱਗਰੀ ਅਤੇ ਥਾਣਾ ਡਵੀਜ਼ਨ ਨੰਬਰ 5 ਦੇ ਏਰੀਏ ਵਿਚ ਭੇਜਿਆ, ਜਿੱਥੇ ਕਾਊਂਟਰ 'ਤੇ ਗੱਲਬਾਤ ਕਰਨ ਤੋਂ ਬਾਅਦ ਉਹ ਗਾਹਕ ਬਣ ਕੇ ਅੰਦਰ ਚਲਾ ਗਿਆ ਅਤੇ ਥਾਈ ਕੁੜੀ ਨੇ ਆਪਣਾ Menu ਮੂੰਹੋਂ ਬੋਲ ਕੇ ਦੱਸਿਆ, ਜਿਸ ਨੂੰ ਨੈਤਿਕਤਾ ਦੇ ਕਾਰਨ ਅਸੀਂ ਲਿਖ ਵੀ ਨਹੀਂ ਸਕਦੇ।
ਇਹ ਖ਼ਬਰ ਵੀ ਪੜ੍ਹੋ - ਬੰਦ ਰਹਿਣਗੇ ਪੈਟਰੋਲ ਪੰਪ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਪੂਰੀ ਖ਼ਬਰ
ਕੀ ਕਹਿੰਦੇ ਹਨ ACP ਸਿਵਲ ਲਾਈਨ
ਇਸ ਸਬੰਧੀ ਜਦੋਂ ਏ.ਸੀ.ਪੀ. ਸਿਵਲ ਲਾਈਨ ਜਤਿਨ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਅਨੈਤਿਕ ਕਾਰਵਾਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਸਪਾ ਸੈਂਟਰ ਅਨੈਤਿਕ ਕੰਮ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਮਹਾਂਨਗਰ ਵਿਚ ਕਿਤੇ ਵੀ ਕੋਈ ਅਨੈਤਿਕ ਅਤੇ ਸਮਾਜ ਵਿਰੋਧੀ ਅਨਸਰ ਕੰਮ ਕਰਦਾ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰਨ। ਉਨ੍ਹਾਂ ਜਗ ਬਾਣੀ ਵੱਲੋਂ ਦਿੱਤੀ ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਪ੍ਰਗਟਾਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8