ਕੱਪੜਾ ਵਪਾਰੀਆਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

Thursday, Jun 15, 2017 - 01:56 AM (IST)

ਕੱਪੜਾ ਵਪਾਰੀਆਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਅੰਮ੍ਰਿਤਸਰ,   (ਛੀਨਾ)-  ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਜੀ. ਐੱਸ. ਟੀ. ਸਿਸਟਮ ਲਾਗੂ ਕਰਨ ਦੇ ਵਿਰੋਧ 'ਚ ਅੱਜ ਕੱਪੜਾ ਵਪਾਰੀਆਂ ਨੇ ਸਥਾਨਕ ਸ਼ਾਸਤਰੀ ਮਾਰਕੀਟ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਸ਼ਾਸਤਰੀ ਮਾਰਕੀਟ ਕਲਾਥ ਡੀਲਰਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਚੰਦਰ ਅਰੋੜਾ, ਜਨਰਲ ਸਕੱਤਰ ਦੀਪਕ ਰਾਏ ਮਹਿਰਾ ਤੇ ਸਾਬਕਾ ਕੌਂਸਲਰ ਅਜੀਤ ਸਿੰਘ ਭਾਟੀਆ ਦੀ ਅਗਵਾਈ ਵਿਚ ਭਾਰੀ ਗਿਣਤੀ 'ਚ ਕੱਪੜਾ ਵਪਾਰੀਆਂ ਨੇ ਕਾਲੀਆਂ ਪੱਟੀਆਂ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਜੀ. ਐੱਸ. ਟੀ. ਕਾਲੇ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।  ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਨਾਲ ਕੱਪੜਾ ਵਪਾਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਖੁੱਸ ਜਾਵੇਗੀ। ਜ਼ਿਲਾ ਵਪਾਰ ਮੰਡਲ ਦੇ ਪ੍ਰਧਾਨ ਸੰਤੋਸ਼ ਗੁਪਤਾ ਤੇ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਵਪਾਰੀ ਲੋਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਪੜਾ ਵਪਾਰੀਆਂ 'ਤੇ ਜੀ. ਐੱਸ. ਟੀ. ਜ਼ਬਰਦਸਤੀ ਥੋਪਿਆ ਗਿਆ ਤਾਂ ਉਹ ਸੜਕਾਂ 'ਤੇ ਉਤਰ ਆਉਣਗੇ ਅਤੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦੇਣਗੇ। ਕੱਪੜਾ ਵਪਾਰੀਆਂ ਨੇ ਕਿਹਾ ਕਿ ਕੱਪੜਾ ਉਦਯੋਗ ਅਤੇ ਵਪਾਰ ਪਹਿਲਾਂ ਹੀ ਕਾਫ਼ੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਇਸ 'ਤੇ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।  ਪ੍ਰਦਰਸ਼ਨਕਾਰੀ ਜੀ. ਐੱਸ. ਟੀ. ਗੋ ਬੈਕ ਅਤੇ ਜੀ. ਐੱਸ. ਟੀ. ਨੰਬਰ ਨਾ ਲੈਣ ਦੇ ਨਾਹਰੇ ਲਾ ਰਹੇ ਸਨ। ਧਰਨੇ ਵਿਚ ਕੱਪੜਾ ਵਪਾਰੀਆਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਵਪਾਰੀ ਭਾਰੀ ਗਿਣਤੀ ਵਿਚ ਮੌਜੂਦ ਸਨ। ਧਰਨੇ ਨੂੰ ਵੱਖ-ਵੱਖ ਵਪਾਰੀ ਨੇਤਾਵਾਂ ਸੰਤੋਸ਼ ਗੁਪਤਾ, ਸਮੀਰ ਜੈਨ, ਅਜੀਤ ਸਿੰਘ ਭਾਟੀਆ, ਮੋਤੀ ਭਾਟੀਆ, ਗਿੰਨੀ ਭਾਟੀਆ, ਜਗਦੀਸ਼ ਅਰੋੜਾ, ਦੀਪਕ ਰਾਏ ਮਹਿਰਾ ਤੇ ਸੁਰਿੰਦਰ ਜੈਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਿੱਲੂ ਜੈਨ, ਅਮਿਤ ਕੋਹਲੀ, ਵਜ਼ੀਰ ਚੰਦ,  ਅਨਿਲ ਕਪੂਰ, ਸਵਿੰਦਰ ਸਿੰਘ ਪ੍ਰਧਾਨ ਸਰਾਫਾ ਐਸੋਸੀਏਸ਼ਨ, ਕਵੀ ਮਹਿਰਾ, ਵਿਜੇ ਛਾਬੜਾ, ਅਰੁਣ ਸੇਠ, ਪਵਨ ਸੇਠ, ਕਿਸ਼ਨ ਚੰਦ ਤੇ ਹੋਰ ਮੌਜੂਦ ਸਨ।


Related News