ਅੱਤਵਾਦੀਅਾਂ ਦੀ ਧਮਕੀ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ

Sunday, Jun 10, 2018 - 07:14 AM (IST)

ਫਿਰੋਜ਼ਪੁਰ(ਆਨੰਦ)— ਜੰਮੂਤਵੀ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਰਗੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਲਸ਼ਕਰ-ਏ-ਤੋਇਬਾ ਵੱਲ ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਸ. ਨੂੰ ਭੇਜੇ ਗਏ ਧਮਕੀ ਭਰੇ ਪੱਤਰ ਦੇ ਬਾਵਜੂਦ ਸੁਚੇਤ ਨਹੀਂ ਹੋਇਆ ਹੈ। ਇਨ੍ਹਾਂ ਰੇਲਵੇ ਸਟੇਸ਼ਨਾਂ 'ਚ ਸੁਰੱਖਿਆ ਹਾਲਾਤ ਨਹੀਂ ਸੁਧਰ ਪਾਏ ਹਨ। ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾਉਣ ਲਈ ਸਿਰਫ ਜ਼ੁਬਾਨੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਹਕੀਕਤ ਕੁਝ ਹੋਰ ਹੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵੱਡੇ ਰੇਲਵੇ ਸਟੇਸ਼ਨਾਂ ਤੇ ਟ੍ਰੇਨਾਂ ਦਾ ਸੁਰੱਖਿਆ ਕਵਚ ਅਜੇ ਵੀ ਅਧੂਰਾ ਹੈ। ਛੋਟੇ ਰੇਲਵੇ ਸਟੇਸ਼ਨਾਂ 'ਤੇ ਤਾਂ ਸੁਰੱਖਿਆ ਦਾ ਨਾਮੋਨਿਸ਼ਾਨ ਤਕ ਨਹੀਂ ਹੈ ਅਤੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਪੂਰੀ ਤਰ੍ਹਾਂ ਦਰੁੱਸਤ ਨਹੀਂ ਹੈ।ਮੰਡਲ ਦਫਤਰ ਹੋਣ ਦੇ ਬਾਵਜੂਦ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੇ ਜ਼ਿਆਦਾ ਇੰਤਜਾਮ ਪੂਰੇ ਨਹੀਂ ਹੈ। ਇਥੇ ਵਰਤੀ ਜਾਣ ਵਾਲੀ ਕੁਤਾਹੀ ਮੁਸਾਫਿਰਾਂ ਲਈ ਖਤਰਨਾਕ ਸਿੱਧ ਹੋ ਸਕਦੀ ਹੈ ਕਿਉਂਕਿ ਇਥੇ ਸੁਰੱਖਿਆ ਲਈ ਜ਼ਰੂਰੀ ਡੋਰ ਫ੍ਰੇਮ ਮੈਟਲ ਡਿਟੈਕਟਰ ਵਰਗੇ ਕਈ ਯੰਤਨ ਲੱਗੇ ਹੀ ਨਹੀਂ ਹੈ। ਇਥੋਂ ਤਕ ਕਿ ਕੁਝ ਸਮੇਂ ਪਹਿਲੇ ਸਟੇਸ਼ਨ ਬਾਹਰ ਬਣਾਈ ਗਈ ਚੌਕੀਆਂ ਤਾਂ ਪੂਰੀ ਤਰ੍ਹਾਂ ਨਾਲ ਲੁਪਤ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਚੌਕੀਆਂ 'ਤੇ ਡਿਊਟੀ ਕਰਨ ਵਾਲੇ ਵਰਕਰ ਵੀ ਹੁਣ ਨਜ਼ਰ ਨਹੀਂ ਆਉਂਦੇ ਹਨ। ਇਹ ਸਟੇਸ਼ਨ ਚਾਰੋਂ ਪਾਸਿਓਂ ਖੁੱਲ੍ਹਾ ਹੋਇਆ ਹੈ ਤੇ ਛਾਉਣੀ ਰੇਲਵੇ ਸਟੇਸ਼ਨ 'ਤੇ ਕੋਈ ਵੀ ਆਸਾਨੀ ਨਾਲ ਦਾਖਲ ਕਰਕੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਗੌਰਤਲਬ ਹੈ ਕਿ ਕੁਝ ਸਮੇਂ ਪਹਿਲੇ ਛਾਉਣੀ ਰੇਲਵੇ ਸਟੇਸ਼ਨ ਤੋਂ ਟਰੇਨ ਫੜ ਕੇ ਫਰਾਰ ਹੋਏ ਸ਼ੱਕੀ 3 ਪਾਕਿ ਲੋਕ, ਜਿਸ 'ਚ ਇਕ ਔਰਤ ਵੀ ਸ਼ਾਮਲ ਸੀ, ਦਾ ਅਜੇ ਤਕ ਸੁਰਾਗ ਨਹੀਂ ਮਿਲ ਪਾਇਆ ਹੈ। ਇਥੇ ਜਦ ਕਦੇ ਵੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸ ਲਈ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲੀ ਪਹਿਲੇ ਤੋਂ ਹੀ ਸੱਦਾ ਦਿੱਤਾ ਜਾਂਦਾ ਹੈ ਜਦਕਿ ਇਸ ਦੇ ਬਾਵਜੂਦ ਪਠਾਨਕੋਟ ਹਮਲੇ ਬਾਅਦ ਫਿਰੋਜ਼ਪੁਰ ਰੇਲ ਮੰਡਲ ਦਫਤਰ ਦਾ ਇਕ ਗੇਟ ਅਜੇ ਤਕ ਬੰਦ ਰਖਿਆ ਹੋਇਆ ਹੈ ਤੇ ਵਾਹਨਾਂ ਤੇ ਆਉਣ-ਜਾਣ ਵਾਲਿਆਂ ਲਈ ਇਸ ਦੇ ਇਕ ਪਾਸੇ ਤੋਂ ਵਿਵਸਥਾ ਕੀਤੀ ਗਈ ਹੈ। ਰੇਲਵੇ ਸਟੇਸ਼ਨ 'ਤੇ ਮੁਸਾਫਿਰਾਂ ਦੀ ਸੁਰੱਖਿਆ ਲਈ ਕੋਈ ਉਚਿਤ ਇੰਤਜਾਮ ਨਹੀਂ ਹੈ। ਇਥੋਂ ਤਕ ਕਿ ਡੀ. ਆਰ. ਐੱਮ. ਸਾਹਿਬ ਦੇ ਆਫਿਸ ਕੋਲ ਗੇਟ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਸਾਰਿਆਂ ਨੂੰ ਕਮਰਸ਼ੀਅਲ ਬ੍ਰਾਂਚ ਸਾਈਡ ਤੋਂ ਅੰਦਰ ਜਾਣ ਲੀ ਕਿਹਾ ਜਾਂਦਾ ਹੈ।
 


Related News