ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੇ ਪਹਿਲਾਂ ਰੱਸੀ ਨਾਲ ਘੁੱਟਿਆ ਪਤਨੀ ਦਾ ਗਲ਼ਾ, ਫ਼ਿਰ ਖ਼ੁਦ ਵੀ ਮੌਤ ਨੂੰ ਲਾਇਆ ਗਲ਼ੇ

Wednesday, Oct 09, 2024 - 05:52 AM (IST)

ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੇ ਪਹਿਲਾਂ ਰੱਸੀ ਨਾਲ ਘੁੱਟਿਆ ਪਤਨੀ ਦਾ ਗਲ਼ਾ, ਫ਼ਿਰ ਖ਼ੁਦ ਵੀ ਮੌਤ ਨੂੰ ਲਾਇਆ ਗਲ਼ੇ

ਸਾਹਨੇਵਾਲ/ਕੋਹਾੜਾ (ਜਗਰੂਪ)- ਥਾਣਾ ਸਾਹਨੇਵਾਲ ਦੀ ਚੌਕੀ ਗਿਆਸਪੁਰਾ ਇਲਾਕੇ ਤੋਂ ਇਕ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਗੱਲ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ’ਚ ਖੁਦ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਗਿਆਸਪੁਰਾ ਦੇ ਇੰਚਾਰਜ ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਨਿਊ ਰਾਮ ਨਗਰ ਦੀ ਗਲੀ ਨੰ. 12 ਦੇ ਰਹਿਣ ਵਾਲੇ ਇਕ ਜੋੜੇ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਜੋੜੇ ਦਾ ਬੇਟਾ ਘਰ ਆਇਆ ਤੇ ਉਸ ਨੇ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਸਾਹਮਣੇ ਰਹਿੰਦੇ ਆਪਣੇ ਤਾਏ ਨੂੰ ਦੱਸਿਆ, ਜਿਨ੍ਹਾਂ ਨੇ ਆ ਕੇ ਗੇਟ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਪਿਤਾ ਦੀ ਲਾਸ਼ ਲਟਕ ਰਹੀ ਸੀ, ਜਦਕਿ ਮਾਤਾ ਦੀ ਲਾਸ਼ ਦੂਜੇ ਕਮਰੇ ’ਚ ਪਈ ਸੀ।

ਇਹ ਵੀ ਪੜ੍ਹੋ- 'ਆਪ' ਆਗੂ ਕਤਲ ਮਾਮਲੇ 'ਚ ਨਵਾਂ ਮੋੜ, ਇਸ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ (40) ਅਤੇ ਉਸ ਦੀ ਪਤਨੀ ਮਮਤਾ (35) ਦਾ ਲਗਭਗ 19 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ 2 ਬੇਟੇ ਇਕ ਲਗਭਗ 17 ਸਾਲ ਅਤੇ ਦੂਜਾ ਲਗਭਗ 13 ਸਾਲ ਦਾ ਹੈ। ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਕਿਸੇ ਫੈਕਟਰੀ ’ਚ ਚੰਗੀ ਨੌਕਰੀ ਕਰਦਾ ਸੀ। ਉਸ ਨੂੰ ਕਿਸੇ ਗੱਲ ਦਾ ਸ਼ੱਕ ਹੋਣ ਕਾਰਨ ਆਪਣੀ ਪਤਨੀ ਨਾਲ ਲੜਾਈ-ਝਗੜਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਪਹਿਲਾਂ ਤਾਂ ਆਪਣੀ ਪਤਨੀ ਦਾ ਰੱਸੀ ਨਾਲ ਗਲ਼ਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫ਼ਿਰ ਖੁਦ ਦੂਜੇ ਕਮਰੇ ’ਚ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਸ ਨੇ ਮ੍ਰਿਤਕ ਅਮਰਜੀਤ ਸਿੰਘ ਦੇ ਪਿਤਾ ਹੁਕਮ ਸਿੰਘ ਪੁੱਤਰ ਦਿਲਾ ਰਾਮ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ ; ਜਹਾਨੋਂ ਤੁਰ ਗਿਆ 7 ਭੈਣਾਂ ਦਾ ਇਕਲੌਤਾ ਭਰਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News