ਬੀ. ਐੱਸ. ਐੱਫ. ਵਲੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਨੇ ਕੀਤੇ ਵੱਡੇ ਖੁਲਾਸੇ, ਕਈ ਵੱਡੇ ਨਾਂ ਸਨ ਨਿਸ਼ਾਨੇ ''ਤੇ

05/22/2017 7:25:03 PM

ਅੰਮ੍ਰਿਤਸਰ (ਸੁਮਿਤ) : ਐਤਵਾਰ ਨੂੰ ਬੀ. ਐੱਸ. ਐੱਫ. ਦੀ 70 ਬਟਾਲੀਅਨ ਵਲੋਂ ਭਾਰੀ ਮਾਤਰਾ ''ਚ ਹਥਿਆਰਾ ਸਮੇਤ ਗ੍ਰਿਫਤਾਰ ਕੀਤੇ ਗਏ ਦੋ ਅੱਤਵਾਦੀਆਂ ਮਾਨ ਸਿੰਘ ਅਤੇ ਸ਼ੇਰ ਸਿੰਘ ਨੇ ਵੱਡੇ ਖੁਲਾਸੇ ਕੀਤੇ ਹਨ। ਦੋਵਾਂ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਕਾਰਨ ਉਹ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਦੇ ਨਿਸ਼ਾਨੇ ''ਤੇ ਪੰਜਾਬ ਦੇ ਕਈ ਵੱਡੇ ਲੋਕ ਸਨ ਜਿਸ ਦੇ ਚੱਲਦੇ ਉਨ੍ਹਾਂ ਨੇ ਭਾਰੀ ਮਾਤਰਾ ਵਿਚ ਹਥਿਆਰ ਮੰਗਵਾਏ ਸਨ। ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਬੰਧ ਕੈਨੇਡਾ ਵਿਚ ਰਹਿ ਰਹੇ ਗੁਰਜੀਵਨ ਸਿੰਘ ਨਾਲ ਵੀ ਹਨ ਅਤੇ ਉਨ੍ਹਾਂ ਪਾਕਿਸਤਾਨ ਜਾ ਕੇ ਟ੍ਰੇਨਿੰਗ ਲੈਣ ਦੀ ਗੱਲ ਵੀ ਕਬੂਲੀ ਹੈ।  
ਹਾਲਾਂਕਿ ਉਹ ਕਿਹੜੇ ਵੱਡੇ ਨਾਮ ਹਨ ਜਿਹੜੇ ਇਨ੍ਹਾਂ ਦੇ ਨਿਸ਼ਾਨੇ ''ਤੇ ਸਨ ਇਸ ਬਾਰੇ ਦੋਵਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵਾਂ ਅੱਤਵਾਦੀਆਂ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ ''ਤੇ ਭੇਜ ਦਿੱਤਾ।


Gurminder Singh

Content Editor

Related News