ਘਰੇਲੂ ਗੈਸ ਪਾਈਪ ਲਾਈਨ ਨੂੰ ਲੱਗੀ ਭਿਆਨਕ ਅੱਗ, ਲੋਕ ਘਰਾਂ ''ਚੋਂ ਨਿਕਲੇ ਬਾਹਰ, ਜਾਣੋ ਫਿਰ ਕੀ ਹੋਇਆ

04/17/2023 2:27:36 AM

ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ ਰੋਡ 'ਤੇ ਸਥਿਤ ਅਮਨ ਚਿਕਨ ਨੇੜੇ ਲੰਘਦੀ ਘਰੇਲੂ ਗੈਸ ਪਾਈਪ ਲਾਈਨ ਨੂੰ ਅਚਾਨਕ ਸ਼ਾਮ 3.35 ਵਜੇ ਅੱਗ ਲੱਗ ਗਈ, ਜਿਸ ਕਾਰਨ ਲੋਕਾਂ 'ਚ ਹਫੜਾ-ਦਫੜੀ ਫੈਲ ਗਈ। ਜਿਨ੍ਹਾਂ ਘਰਾਂ ਨੇ ਗੈਸ ਕੁਨੈਕਸ਼ਨ ਲਏ ਸਨ, ਉਨ੍ਹਾਂ 'ਚ ਸਹਿਮ ਪੈ ਗਿਆ ਅਤੇ ਲੋਕ ਘਰਾਂ 'ਚੋਂ ਡਰਦੇ ਮਾਰੇ ਬਾਹਰ ਨਿਕਲ ਆਏ। ਕਰੀਬ 45 ਮਿੰਟਾਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ 'ਚ ਭਾਜਪਾ ਨੇਤਾ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

ਜਾਣਕਾਰੀ ਅਨੁਸਾਰ ਥਿੰਕ ਗੈਸ ਕੰਪਨੀ ਦਾ ਪਲਾਂਟ ਖੰਜਰਵਾਲ ਪਿੰਡ ਵਿਖੇ ਲੱਗਾ ਹੋਇਆ ਹੈ ਅਤੇ ਉਥੋਂ ਮੁੱਲਾਂਪੁਰ ਸ਼ਹਿਰ ਦੇ ਘਰਾਂ ਨੂੰ ਸਪਲਾਈ ਹੁੰਦੀ ਹੈ। ਜਗਰਾਓਂ ਰੋਡ 'ਤੇ ਕਿਸੇ ਨੇ ਅਮਨ ਚਿਕਨ ਨੇੜੇ ਕੂੜੇ ਨੂੰ ਅੱਗ ਲਗਾਈ ਹੋਈ ਸੀ, ਜਿਸ ਕਾਰਨ ਗੈਸ ਪਾਈਪ ਲਾਈਨ ਹੀਟਅੱਪ ਹੋ ਗਈ, ਜਿਸ ਕਾਰਨ ਗੈਸ ਰਿਸਣ ਲੱਗ ਪਈ ਅਤੇ ਉਸ ਨੂੰ ਅਚਾਨਕ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂਹਣ ਲੱਗ ਪਈਆਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ, 115 ਗ੍ਰਿਫ਼ਤਾਰ, 62 FIR

PunjabKesari

ਅਮਨ ਚਿਕਨ ਦੇ ਮਾਲਕ ਦੀਪ ਸਿੰਘ ਨੇ ਥਿੰਕ ਗੈਸ ਕੰਪਨੀ ਕਾਵੇਰੀ ਆਨਰੇਜੀ ਪ੍ਰਾਈਵੇਟ ਕੰਪਨੀ ਜੋ ਪਾਈਪ ਲਾਈਨ ਦੀ ਦੇਖ-ਰੇਖ ਕਰਦੀ ਹੈ, ਨੂੰ ਫੋਨ 'ਤੇ ਸੂਚਿਤ ਕੀਤਾ, ਜਿਸ 'ਤੇ ਮੁਲਾਜ਼ਮ ਕੁਲਵੀਰ ਸਿੰਘ ਅਤੇ ਟੈਕਨੀਸ਼ੀਅਨ ਕੁਲਵਿੰਦਰ ਸਿੰਘ ਨੇ ਆ ਕੇ ਗੈਸ ਪਾਈਪ ਲਾਈਨ ਦੀ ਸਪਲਾਈ ਦੋਵੇਂ ਪਾਸਿਓਂ ਬੰਦ ਕੀਤੀ ਤਾਂ ਜਾ ਕੇ ਅੱਗ 'ਤੇ ਕਾਬੂ ਪਿਆ। ਜੇਕਰ ਇਸ ਵਿੱਚ ਕੁਝ ਦੇਰੀ ਹੋ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ।

ਇਹ ਵੀ ਪੜ੍ਹੋ : ਖੇਤਾਂ 'ਚੋਂ ਮਿਲੇ ਹੈਰੋਇਨ ਦੇ 2 ਪੈਕੇਟ, ਪੁਲਸ ਤੇ BSF ਨੇ ਚਲਾਈ ਸਰਚ ਮੁਹਿੰਮ

ਅੱਗਜ਼ਨੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੀ ਪੁਲਸ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਅਤੇ ਅੱਗ 'ਤੇ ਫੋਮ ਪਾ ਕੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਖਿਰ ਗੈਸ ਦੀ ਸਪਲਾਈ ਬੰਦ ਹੋਣ 'ਤੇ ਹੀ ਅੱਗ 'ਤੇ ਕਾਬੂ ਪਿਆ। ਘਟਨਾ ਦਾ ਜਾਇਜ਼ਾ ਲੈਣ ਲਈ ਡੀ.ਐੱਸ.ਪੀ. ਜਸਵਿੰਦਰ ਸਿੰਘ ਖਹਿਰਾ ਖੁਦ ਪੁੱਜੇ ਅਤੇ ਜਿੰਨੀ ਦੇਰ ਤੱਕ ਅੱਗ 'ਤੇ ਕਾਬੂ ਨਹੀਂ ਪਿਆ, ਉਨ੍ਹਾਂ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਬਣਾਈ ਰੱਖਿਆ।

ਇਹ ਵੀ ਪੜ੍ਹੋ : ਨਹਿਰ ’ਚੋਂ ਮਿਲੀਆਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ, ਵਿਸਾਖੀ ਵਾਲੇ ਦਿਨ ਪਾਣੀ ’ਚ ਗਏ ਸਨ ਰੁੜ੍ਹ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਜਗਰਾਓਂ ਰੋਡ ਲਾਗੇ ਪੱਕੀ ਕਣਕ ਨੂੰ ਅੱਗ ਲੱਗ ਸਕਦੀ ਸੀ। ਗਨੀਮਤ ਰਹੀ ਕਿ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News