ਦੀਵਾਲੀ ਮੌਕੇ ਗੁਰਦਾਸਪੁਰ 'ਚ ਫਰਨੀਚਰ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ

11/14/2020 6:37:17 PM

ਗੁਰਦਾਸਪੁਰ (ਗੁਰਪ੍ਰੀਤ, ਜ.ਬ)— ਗੁਰਦਾਸਪੁਰ ਵਿਖੇ ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਜੀ. ਟੀ. ਰੋਡ 'ਤੇ ਸਥਿਤ ਫਰਨੀਟਰ ਦੀ ਮਹਾਜਨ ਹੌਂਲਸੇਲ ਦੀ ਦੁਕਾਨ 'ਤੇ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਭਿਆਨਕ ਅੱਗ ਲੱਗਣ ਨਾਲ ਵੱਡੀ ਗਿਣਤੀ 'ਚ ਫਰਨੀਚਰ ਨਾਲ ਸਬੰਧਤ ਗੱਦਿਆਂ ਸਮੇਤ ਹੋਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

PunjabKesari

ਜਿਵੇਂ ਹੀ ਅੱਗ ਲੱਗਣ ਦੀ ਘਟਨਾ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੀ ਤਾਂ ਤੁਰੰਤ ਇਸ ਦੀ ਸੂਚਨਾ ਧਾਲੀਵਾਲ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਸੀ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ 4 ਗੱਡੀਆਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਰਾਹੀਂ ਅੱਗ 'ਤੇ ਕਾਬੂ ਪਾਇਆ ਗਿਆ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਹਾਜਨਾਂ ਦੀ ਹੋਲ ਸੇਲ ਦੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਮਹਾਜਨ ਪੁਤਰ ਮਹਿੰਦਰ ਮਹਾਜਨ, ਅਪਣੀ ਦੁਕਾਨ 'ਚੋਂ ਪਾਠ ਪੂਜਾ ਕਰਕੇ ਬਾਹਰ ਆ ਗਏ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਪਣੀ ਦੁਕਾਨ 'ਚੋਂ ਧੂੰਆਂ ਉੱਠਦਾ ਨਜ਼ਰ ਆਇਜਾ। ਜਦੋਂ ਉਨ੍ਹਾਂ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਵੇਖਿਆ ਗਿਆ ਤਾਂ ਉਦੋ ਤੱਕ ਅੱਗ ਦੁਕਾਨ ਦੇ ਅੰਦਰ ਲੱਗੇ ਸਾਮਾਨ ਨੂੰ ਪੈ ਚੁਕੀ ਸੀ ਅਤੇ ਭਿਆਨਕ ਰੂਪ ਧਾਰ ਚੁੱਕੀ ਸੀ।
PunjabKesari

ਫ਼ਿਲਹਾਲ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੁਚਣਾ ਮਿਲਦੇ ਹੀ ਥਾਣਾ ਇੰਚਾਰਜ ਐੱਸ. ਐੱਚ. ਓ. ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ  ਅਤੇ ਪੰਜਾਬ ਫਾਇਰ ਐਂਡ ਐਮਰਜੇਂਸੀ ਸਰਵਿੰਸ (ਫਾਇਰ ਬ੍ਰਿਗੇਡ) ਦੀਆਂ ਗੱਡੀਆਂ ਲਈ ਰਾਹ ਖਾਲੀ ਕਰਵਾਇਆ।

ਦੱਸਣਯੋਗ ਹੈ ਕਿ ਅੱਗ ਨੂੰ ਬਝਾਉਣ ਲਈ ਅੱਗ ਬੁਝਾਉਣ ਵਾਲੀਆਂ 4 ਗੱਡੀਆਂ  ਲੱਗੀਆਂ ਹੋਈਆਂ ਸਨ ਅਤੇ ਵਾਰੀ-ਵਾਰੀ ਇਹ ਗੱਡੀਆਂ ਸ਼ਹਿਰ ਦੇ ਵੱਖ-ਵੱਖ ਥਾਂਵਾ ਤੋਂ ਪਾਣੀ ਨਾਲ ਭਰ ਕੇ ਲਿਆ ਰਹਾਂ ਸਨ ਤਾਂਕਿ ਅੱਗ 'ਤੇ ਕਾਬੂ ਪਾਇਆ ਜਾ ਸਕੇ । ਇਸ ਤੋਂ ਇਲਾਵਾ ਅੱਗ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵੱਲੋ ਦੁਕਾਨ ਦੀ ਦੀਵਾਰ ਤੱਕ ਤੋੜਨੀ ਪਈ। ਇਕ ਪਾਸੇ ਜਿੱਥੇ ਪੰਜਾਬ ਫਾਇਰ ਐਂਡ ਐਮਰਜੇਂਸੀ ਸਰਵਿੰਸ ਦੀ ਟੀਮ ਅੱਗ 'ਤੇ ਕਾਬੂ ਪਾਉਣ ਲਈ ਅੰਥਕ ਮਿਹਨਤ ਕਰਦੀ ਹੋਈ ਵਿਖਾਈ ਦਿੱਤੀ ਉਥੇ ਹੀ ਲੋਕ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੰਦੇ ਹੋਏ ਵਿਖਾਏ ਦਿੱਤੇ।

PunjabKesari

ਅੱਗ ਬਝਾਂਉਣ ਵਿਚ ਮੁੱਖ ਮੁਸ਼ਕਿਲ ਰਹੀ ਸ਼ਹਿਰ ਦੇ ਨਾਜਾਇਜ਼ ਕਬਜ਼ੇ
ਪਿੰਡ ਡਡਵਾ ਵਿਖੇ ਲੱਗੀ ਅੱਗ ਨੂੰ ਬਝਾਉਣ 'ਚ ਅੱਜ ਮੁੱਖ ਮੁਸਕਿਲ ਡਡਵਾਂ ਰੋਡ ਅਤੇ ਸ਼ਹਿਰ ਧਾਰੀਵਾਲ 'ਚ ਹੋਏ ਨਾਜਾÎਇਜ਼ ਕਬਜੇ ਵਿਖਾਈ ਦਿੱਤੇ। ਸੜਕ ਦੇ ਉੁਪਰ ਤੱਕ ਨਾਜਾਇਜ਼ ਕਬਜੇ ਹੋਣ ਕਰਕੇ ਪੰਜਾਬ ਫਾਇਰ ਐਂਡ ਐਮਰਜੇਂਸੀ ਸਰਵਿਸ ਦੀਆਂ ਗੱਡੀਆਂ ਨੂੰ ਸ਼ਹਿਰ 'ਚੋਂ ਲੰਘਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜ਼ਿਆਦਾਤਰ ਸਮਾਂ ਫਾਇਰ ਬ੍ਰਿਗੇਡ ਦੀਆਂ ਗਡੀਆਂ ਨੂੰ ਇਸ ਨਾਜਾਇਜ਼ ਕਬਜ਼ਿਆਂ ਵਾਲੀ ਜਗ੍ਹਾ ਤੋਂ ਲੱਗਾ।
 

PunjabKesari

ਪੁਲਸ ਪ੍ਰਸ਼ਾਸਨ, ਪੰਜਾਬ ਫਾਇਰ ਐਂਡ ਐਮਰਜੇਂਸੀ ਸਰਵਿਸ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਪਿਆ ਅੱਗ ਤੇ ਕਾਬੂ
ਅੱਗ ਲਗਣ ਸਬੰਧੀ ਸੁਚਣਾ ਮਿਲਦੇ ਹੀ ਥਾਣਾ ਪ੍ਰਭਾਰੀ ਐੱਸ. ਐੱਚ. ਓ. ਮਨਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲੋਕਾ ਦੀ ਭੀੜ ਨੂੰ ਹਟਾਇਆ ਅਤੇ ਪੰਜਾਬ ਫਾਇਰ ਐਂਡ ਐਮਰਜੇਂਸੀ ਸਰਵਿਸ ਦੀ ਗੱਡੀਆਂ ਦਾ ਉਕਤ ਸਥਾਨ 'ਤੇ ਪਹੁੰਚਣ ਦਾ ਰਸਤਾ ਬਣਾÎਇਆ। ਇਸ ਤੋ ਇਲਾਵਾ ਪੁਲਸ ਪ੍ਰਸ਼ਾਸਨ ਨੇ ਧਾਰੀਵਾਲ ਅਤੇ ਆਸ-ਪਾਸ ਦੇ ਪਿੰਡਾਂ ਤੋਂ ਲੋਕਾਂ ਨੂੰ ਇਸ ਰਸਤੇ ਤੋਂ ਆਉਣ ਲਈ ਰੋਕ ਦਿੱਤਾ ਗਿਆ ਤਾਂਕਿ ਪੰਜਾਬ ਫਾਇਰ ਐਂਡ ਐਮਰਜੇਂਸੀ ਸਰਵਿਸ ਦੀ ਗੱਡੀਆਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਥੇ ਹੀ ਸ਼ਹਿਰ 'ਚ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਅੱਜ ਜਦੋਂ ਈ. ਓ. ਧਾਰੀਵਾਲ ਅਰੁਣ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ• ਨੇ ਫੋਨ ਨਹੀਂ ਚੁੱਕਿਆ।

PunjabKesari


shivani attri

Content Editor

Related News