ਠੰਡ ਨੇ ਤੋੜਿਆ 46 ਸਾਲ ਦਾ ਰਿਕਾਰਡ
Thursday, Dec 19, 2019 - 01:09 AM (IST)

ਚੰਡੀਗੜ੍ਹ (ਯੂ.ਐੱਨ.ਆਈ.)- ਉੱਤਰ ਭਾਰਤ ਦੇ ਪਿਛਲੇ 3 ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਅਤੇ ਸੀਤ ਲਹਿਰ ਦੇ ਕਾਰਨ ਬੁਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 8 ਡਿਗਰੀ ਤਕ ਹੇਠਾ ਡਿੱਗ ਕੇ 14 ਡਿਗਰੀ ਰਹਿ ਗਿਆ।
ਮੌਸਮ ਕੇਂਦਰ ਦੇ ਅਨੁਸਾਰ ਅਗਲੇ 2 ਦਿਨਾਂ ’ਚ ਸੀਤ ਲਹਿਰ ਅਤੇ ਕੋਲਡ ਡੇਅ ਕੰਡੀਸ਼ਨ ਬਣੀ ਰਹਿਣ ਅਤੇ ਕਿਤੇ-ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ,ਜਿਸ ਨਾਲ ਹਾਲਾਤ ਅਤੇ ਹੋਰ ਖਰਾਬ ਹੋ ਸਕਦੇ ਹਨ। ਕੜਾਕੇ ਦੀ ਠੰਡ ਨੇ ਆਮ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ।