ਕੰਬਾਈਨ ਤੇ ਕੈਂਟਰ ਦੀ ਜ਼ਬਰਦਸਤ ਟੱਕਰ! 2 ਲੋਕਾਂ ਦੀ ਗਈ ਜਾਨ

Monday, Oct 05, 2026 - 01:29 PM (IST)

ਕੰਬਾਈਨ ਤੇ ਕੈਂਟਰ ਦੀ ਜ਼ਬਰਦਸਤ ਟੱਕਰ! 2 ਲੋਕਾਂ ਦੀ ਗਈ ਜਾਨ

ਡੇਹਲੋਂ (ਡਾ. ਪ੍ਰਦੀਪ)- ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਲਹਿਰਾ ਤੇ ਪੋਹੀੜ ਵਿਚਕਾਰ ਬੀਤੀ ਰਾਤ ਸੜਕ ਕਿਨਾਰੇ ਖੜ੍ਹੀ ਕੰਬਾਈਨ ਵਿਚ ਮਾਲੇਰਕੋਟਲਾ ਸਾਈਡ ਤੋਂ ਆ ਰਹੇ ਕੈਂਟਰ ਦੇ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਥਾਣਾ ਡੇਹਲੋਂ ਦੇ ਸਹਾਇਕ ਥਾਣੇਦਾਰ ਸਾਬਰ ਖਾਨ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੈਂਟਰ ਚਾਲਕ ਸੋਨੂੰ ਪੁੱਤਰ ਸਤਵੀਰ ਵਾਸੀ ਪਿੰਡ ਕਰੇਲਾ ਜ਼ਿਲ੍ਹਾ ਜੀਂਦ ਹਰਿਆਣਾ (37) ਤੇ ਕੰਬਾਈਨ ਮਾਲਕ ਦਲਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਹਿਲਾਂ ਜ਼ਿਲ੍ਹਾ ਸੰਗਰੂਰ (40) ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੰਬਾਈਨ ਕਿਸੇ ਤਕਨੀਕੀ ਖ਼ਰਾਬੀ ਕਾਰਨ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਮਲੇਰਕੋਟਲਾ ਵੱਲੋਂ ਆ ਰਿਹਾ ਤੇਜ਼ ਰਫ਼ਤਾਰ ਕੈਂਟਰ, ਜੋ ਕਿ ਗੁੜਗਾਓਂ ਤੋਂ ਲੁਧਿਆਣਾ ਜਾ ਰਿਹਾ ਸੀ, ਖੜ੍ਹੀ ਕੰਬਾਈਨ ਨਾਲ ਜਾ ਟਕਰਾਇਆ, ਜਿਸ ਕਾਰਨ ਕੰਬਾਈਨ ਦੇ ਅੱਗੇ ਖੜ੍ਹੇ ਕੰਬਾਈਨ ਮਾਲਕ ਦਲਜੀਤ ਸਿੰਘ ਅਤੇ ਕੈਂਟਰ ਚਾਲਕ ਸੋਨੂੰ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ। ਮਾਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Anmol Tagra

Content Editor

Related News