ਮੰਦਰ ''ਚੋਂ ਸ਼ੇਸ਼ਨਾਗ ਦੀ ਚਾਂਦੀ ਦੀ ਮੂਰਤੀ ਚੋਰੀ ਕਰਨ ਵਾਲਾ 3 ਮਹੀਨਿਆਂ ਬਾਅਦ ਕਾਬੂ

05/25/2020 2:07:40 PM

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਸ੍ਰੀ ਨੀਲ ਕੰਠ ਸੇਵਰ ਸੀਤਾ ਸਰ ਮੰਦਰ ਸੁਨਾਮ 'ਚੋਂ ਫਰਵਰੀ ਮਹੀਨੇ ਦੌਰਾਨ ਸ਼ਿਵਲਿੰਗ ਤੋਂ ਸ਼ੇਸ਼ਨਾਗ ਦੀ ਚਾਂਦੀ ਦੀ ਮੂਰਤੀ ਚੋਰੀ ਹੋ ਗਈ ਸੀ, ਪੁਲਸ ਵੱਲੋਂ ਚਾਂਦੀ ਦੀ ਮੂਰਤੀ ਬਰਾਮਦ ਕਰਨ ਦੇ ਨਾਲ-ਨਾਲ ਚੋਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਅਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਮੰਦਰ 'ਚੋਂ ਇਹ ਮੂਰਤੀ ਚੋਰੀ ਹੋਈ ਸੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਥਾਣਾ ਸਿਟੀ ਸੁਨਾਮ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਇਸ ਦੀ ਚੋਰੀ ਕਰਦੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਕਾਫੀ ਵਾਇਰਲ ਹੋਈ ਸੀ। 

ਪੁਲਸ ਵੱਲੋਂ ਖੁਫੀਆ ਜਾਣਕਾਰੀ ਅਤੇ ਤਕਨੀਕ ਨਾਲ ਚੋਰ ਨੂੰ ਮੂਣਕ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਤੋਂ ਚੋਰੀ ਕੀਤਾ ਸ਼ੇਸ਼ਨਾਗ ਦੀ ਚਾਂਦੀ ਦੀ ਮੂਰਤੀ ਵੀ ਬਰਾਮਦ ਕਰ ਲਈ ਗਈ ਹੈ। ਇਸ ਮੌਕੇ ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਾਰਮਿਕ ਭਾਵਨਾ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਲੈ ਕੇ ਪੁਲਸ ਨੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਅਤੇ ਚੋਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਦੌਰਾਨੇ ਪੁੱਛ ਮੰਨਿਆ ਕਿ ਉਸਨੇ ਇਸ ਚੋਰੀ ਤੋਂ ਇਲਾਵਾ ਚੀਮਾ ਮੰਡੀ ਅਤੇ ਥਾਣਾ ਸਿਟੀ ਲਹਿਰਾ ਦੇ ਇਲਾਕੇ ਦੇ ਮੰਦਰਾਂ ਵਿਚ ਹੋਰ ਵੀ ਚੋਰੀਆਂ ਕੀਤੀਆਂ ਹਨ ਜਿਸ ਨੂੰ ਲੈ ਕੇ ਮੁਲਜ਼ਮ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ।


Gurminder Singh

Content Editor

Related News