ਟਿਕਟ ਮਿਲਦੇ ਹੀ 'ਆਪ' ਉਮੀਦਵਾਰ ਨੇ ਵਿਰੋਧੀਆਂ ਨੂੰ ਦਿਖਾਇਆ ਸ਼ੀਸ਼ਾ (ਵੀਡੀਓ)

Monday, Apr 15, 2019 - 12:40 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਟਿਕਟ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਪਾਲ ਗਿੱਲ ਨੇ ਵਿਰੋਧੀਆਂ ਨੂੰ ਸ਼ੀਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀਆਂ ਦੀਆਂ ਕਮੀਆਂ ਗਿਣਵਾਉਂਦੇ ਹੋਏ ਕਿਹਾ ਹੈ ਕਿ ਮੁੱਖ ਮੁੱਦਿਆਂ 'ਤੇ ਸਿਆਸਤ ਕਰ ਰਹੇ ਸਭ ਆਗੂਆਂ ਨੇ ਲੁਧਿਆਣਾ ਦਾ ਬੇੜਾ ਗਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੁਧਿਆਣਾ ਸੀਟ ਮੁਸ਼ਕਲ ਨਹੀਂ ਲੱਗਦੀ। ਅਕਾਲੀ ਦਲ ਬਾਰੇ ਬੋਲਦਿਆਂ ਤੇਜਪਾਲ ਗਿੱਲ ਨੇ ਕਿਹਾ ਕਿ ਅਕਾਲੀ ਦਲ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਚ. ਐੱਸ. ਫੂਲਕਾ ਤੋਂ ਉਨ੍ਹਾਂ ਨੂੰ ਹਮਾਇਤ ਦੀ ਪੂਰੀ ਉਮੀਦ ਹੈ। 


author

Babita

Content Editor

Related News