ਚੰਡੀਗੜ੍ਹ ਤੋਂ 4 ਸਾਲ ਬਾਅਦ ਵੀ ਨਹੀਂ ਸ਼ੁਰੂ ਹੋਈ ''ਤੇਜਸ'' ਟਰੇਨ, ਰੇਲਵੇ ਹਰ ਸ਼ਡਿਊਲ ''ਚ ਸ਼ਾਮਲ ਕਰਦਾ ਹੈ ਟਾਈਮ ਟੇਬਲ

Wednesday, May 04, 2022 - 10:15 AM (IST)

ਚੰਡੀਗੜ੍ਹ ਤੋਂ 4 ਸਾਲ ਬਾਅਦ ਵੀ ਨਹੀਂ ਸ਼ੁਰੂ ਹੋਈ ''ਤੇਜਸ'' ਟਰੇਨ, ਰੇਲਵੇ ਹਰ ਸ਼ਡਿਊਲ ''ਚ ਸ਼ਾਮਲ ਕਰਦਾ ਹੈ ਟਾਈਮ ਟੇਬਲ

ਚੰਡੀਗੜ੍ਹ (ਲਲਨ) : ਰੇਲਵੇ ਬੋਰਡ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 4 ਸਾਲ ਪਹਿਲਾਂ ਚੰਡੀਗੜ੍ਹ-ਦਿੱਲੀ ਵਿਚਕਾਰ ਤੇਜਸ ਟਰੇਨ ਚਲਾਉਣ ਦਾ ਐਲਾਨ ਕੀਤਾ ਸੀ ਪਰ ਇਹ ਐਲਾਨ ਸਿਰਫ ਕਾਗਜ਼ਾਂ ਵਿਚ ਹੀ ਰਹਿ ਗਿਆ ਅਤੇ ਚੰਡੀਗੜ੍ਹ ਵਾਸੀਆਂ ਨੂੰ ਅਜੇ ਤੇਜਸ ਟਰੇਨ ਦਾ ਇੰਤਜ਼ਾਰ ਕਰਨਾ ਪਵੇਗਾ। ਰੇਲਵੇ ਬੋਰਡ ਨੇ 2017-18 ਵਿਚ ਰੇਲ ਬਜਟ ਦੌਰਾਨ ਚੰਡੀਗੜ੍ਹ-ਦਿੱਲੀ ਵਿਚਕਾਰ ਫਾਸਟ ਟਰੇਨ ਚਲਾਉਣ ਦਾ ਐਲਾਨ ਕੀਤਾ ਸੀ ਪਰ ਇਸ ਤੋਂ ਬਾਅਦ ਅਜੇ ਤਕ ਇਹ ਟਰੇਨ ਟਰੈਕ ’ਤੇ ਦੌੜ ਨਹੀਂ ਸਕੀ।

ਹਾਲਾਂਕਿ ਰੇਲਵੇ ਬੋਰਡ ਵੱਲੋਂ ਟਾਈਮ ਟੇਬਲ ਅਤੇ ਗੱਡੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਸੀ। 2019 ਵਿਚ ਰੇਲਵੇ ਵੱਲੋਂ ਇਹ ਕਿਹਾ ਗਿਆ ਕਿ ਅਜੇ ਟਰੇਨ ਦੇ ਕੋਚ ਤਿਆਰ ਨਹੀਂ ਹੋਏ ਹਨ, ਜਿਸ ਕਾਰਨ ਇਹ ਟਰੇਨ ਸ਼ੁਰੂ ਨਹੀਂ ਹੋ ਸਕੀ। ਇਸ ਲਈ ਚੰਡੀਗੜ੍ਹ-ਦਿੱਲੀ ਵਿਚਕਾਰ ਸਫਰ ਕਰਨ ਵਾਲੇ ਮੁਸਾਫ਼ਰਾਂ ਨੂੰ ਤੇਜਸ ਟਰੇਨ ਦਾ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਰੇਲਵੇ ਬੋਰਡ ਤੇਜਸ ਟਰੇਨ ਦਾ ਟਾਈਮ ਟੇਬਲ ਹਰ ਸਾਲ ਸ਼ਡਿਊਲ ਵਿਚ ਸ਼ਾਮਲ ਕਰਦਾ ਹੈ।

ਕੋਵਿਡ ਦੇ ਮਾਮਲੇ ਵੱਧ ਰਹੇ ਸਨ ਤਾਂ ਉਸ ਸਮੇਂ ਵੀ ਰੇਲਵੇ ਬੋਰਡ ਨੇ ਗੱਡੀ ਨੰਬਰ 01645-46 ਦਾ ਸ਼ਡਿਊਲ ਜਾਰੀ ਕੀਤਾ ਸੀ। ਅਜੇ ਵੀ ਰੇਲਵੇ ਬੋਰਡ ਨੇ ਸਮਰ ਸ਼ਡਿਊਲ ਵਿਚ ਗੱਡੀ ਨੰਬਰ 22425-26 ਤੈਅ ਕੀਤਾ ਹੈ। ਇਹ ਟਰੇਨ ਦਿੱਲੀ ਤੋਂ ਚੰਡੀਗੜ੍ਹ 12.45 ਵਜੇ ਪਹੁੰਚਣੀ ਸੀ, ਜਦੋਂ ਕਿ ਚੰਡੀਗੜ੍ਹ ਤੋਂ ਦੁਪਹਿਰ 2.35 ਵਜੇ ਚੱਲਣੀ ਸੀ।


author

Babita

Content Editor

Related News