'ਤੀਆਂ ਦੇ ਤਿਉਹਾਰ' 'ਚ ਰੰਗੇ ਨਜ਼ਰ ਆਏ ਇਹ ਨੰਨ੍ਹੇ ਬੱਚੇ

Monday, Jul 31, 2017 - 05:50 PM (IST)

ਜਲੰਧਰ— ਸੋਮਵਾਰ ਨੂੰ ਜਲੰਧਰ ਕੇ. ਵੀ. ਸੀ. ਸਕੂਲ 'ਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਛੋਟੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ। ਮੈਡਮ ਸ਼ਸ਼ੀ ਗਿੱਲ ਨੇ ਖੁਦ ਬੱਚਿਆਂ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ। ਇਸ ਦੌਰਾਨ ਗਿੱਧਾ, ਪੰਜਾਬੀ ਡਾਂਸ ਵੀ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਪੀਂਘਾਂ 'ਤੇ ਝੂਟੇ ਵੀ ਦਿੱਤੇ ਗਏ। ਤੁਹਾਨੂੰ ਦੱਸ ਦਈਏ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਤੀਆਂ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਸਕੂਲਾਂ, ਕਾਲਜਾਂ 'ਚ ਵੀ ਕਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।  


Related News