ਹੱਥਾਂ ''ਚ ਤੇਲ ਦੀਆਂ ਬੋਤਲਾਂ ਫੜ ਕੇ ਟੈਂਕੀ ''ਤੇ ਚੜ੍ਹੇ ਅਧਿਆਪਕ

07/24/2017 6:15:15 AM

ਪਟਿਆਲਾ  (ਬਲਜਿੰਦਰ, ਜੋਸਨ) - ਕਾਂਗਰਸ ਸਰਕਾਰ ਵੱਲੋਂ 4 ਮਹੀਨਿਆਂ ਦੌਰਾਨ ਕੋਈ ਸੁਣਵਾਈ ਨਾ ਹੋਣ ਕਾਰਨ ਰੋਹ ਵਿਚ ਆਏ ਈ. ਜੀ. ਐੱਸ. ਅਧਿਆਪਕ ਅੱਜ ਸੀ. ਐੱਮ. ਸਿਟੀ 'ਚ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਉਨ੍ਹਾਂ ਆਪਣੇ ਹੱਥਾਂ ਵਿਚ ਤੇਲ ਦੀਆਂ ਬੋਤਲਾਂ ਫੜੀਆਂ ਹੋਈਆਂ ਹਨ।  ਜਾਣਕਾਰੀ ਮਿਲਣ 'ਤੇ ਪੁਲਸ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਇਹ ਅਧਿਆਪਕ ਸ਼ਹੀਦ ਕਿਰਨਜੀਤ ਕੌਰ ਈ. ਜੀ. ਐੱਸ., ਈ. ਆਈ. ਈ., ਐੱਸ. ਟੀ² ਆਰ. ਅਧਿਆਪਕ ਯੂਨੀਅਨ ਪੰਜਾਬ ਦੇ ਅਹੁਦੇਦਾਰ ਦੱਸੇ ਜਾ ਰਹੇ ਹਨ।
ਸੂਚਨਾ ਮਿਲਣ ਦੇ ਤੁਰੰਤ ਬਾਅਦ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਫੋਰਸ ਨੂੰ ਮੌਕੇ 'ਤੇ ਭੇਜਿਆ ਅਤੇ ਟੈਂਕੀ ਵਾਲੀ ਥਾਂ ਨੂੰ ਘੇਰ ਲਿਆ। ਦੂਸਰੇ ਪਾਸੇ ਅਧਿਆਪਕਾਂ ਨੇ ਟੈਂਕੀ ਦੇ ਉੱਪਰੋਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਹੇਠੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਦੂਸਰੇ ਪਾਸੇ ਸਥਿਤੀ ਨੂੰ ਕੰਟਰੋਲ ਕਰਨ ਲਈ ਐੱਸ. ਪੀ. ਸਿਟੀ ਕੇਸਰ ਸਿੰਘ ਅਤੇ ਐੱਸ. ਡੀ. ਐੱਮ. ਨੇ ਅਧਿਆਪਕਾਂ ਨੂੰ ਮੀਟਿੰਗ ਲਈ ਸੱਦਿਆ। ਉਨ੍ਹਾਂ ਦੀ ਸੋਮਵਾਰ ਸਵੇਰੇ 11 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਨਾਲ ਮੀਟਿੰਗ ਤੈਅ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਦੇ ਸੰਘਰਸ਼ ਵਿਚ ਉਨ੍ਹਾਂ ਦੇ ਤਿੰਨ ਸਾਥੀ ਸ਼ਹੀਦ ਵੀ ਹੋ ਚੁੱਕੇ ਹਨ, ਜਿਨ੍ਹਾਂ 'ਚ ਇਕ ਬੱਚੀ ਵੀ ਸ਼ਾਮਲ ਹੈ। ਇਸ ਮੌਕੇ ਹਰਜਿੰਦਰ ਸਿੰਘ ਪਟਿਆਲਾ, ਅਵਤਾਰ ਸਿੰਘ ਮੋਹਾਲੀ, ਭੱਟੀ ਸੰਗਰੂਰ, ਰਾਜਿੰਦਰ ਕੌਰ ਪਟਿਆਲਾ, ਬਲਜੀਤ ਕੌਰ ਅਬੋਹਰ, ਰਚਨਾ ਮਲੋਟ, ਸੁਰਦੀਪ ਕਪੂਰਥਲਾ ਅਤੇ ਸੰਤੋਸ਼ ਫਾਜ਼ਿਲਕਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।


Related News