ਭੋਗਪੁਰ ਵਿਖੇ ਵਿਦਿਆ ਦਾ ਮੰਦਰ ਬਣਿਆ ਜੰਗ ਦਾ ਮੈਦਾਨ, ਅਧਿਆਪਕਾਂ ''ਚ ਖ਼ੂਨੀ ਝੜਪ

05/19/2022 1:29:22 PM

ਭੋਗਪੁਰ (ਸੂਰੀ)- ਵਿਦਿਆ ਦਾ ਮੰਦਰ ਕਹੇ ਜਾਂਦੇ ਸਕੂਲ ਜਿਨ੍ਹਾਂ ਵਿਚ ਬੱਚੇ ਸਿਖਿਆ ਹਾਸਲ ਕਰਦੇ ਹਨ ਪਰ ਬੁੱਧਵਾਰ ਕੁਝ ਅਧਿਆਪਕਾਂ ਵੱਲੋਂ ਬਲਾਕ ਭੋਗਪੁਰ ਦੇ ਪਿੰਡ ਸਨੌਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ। ਅਧਿਆਪਕਾਂ ਵਿਚਾਲੇ ਹੋਈ ਇਸ ਖ਼ੂਨੀ ਝੜਪ ਵਿਚ ਦੋ ਅਧਿਆਪਕ ਜ਼ਖ਼ਮੀ ਹੋ ਗਏ। ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਚ ਜ਼ੇਰੇ ਇਲਾਜ ਪਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਰਾਸਤਗੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਹੈ ਕਿ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਵਿਚ ਅਧਿਆਪਕ ਹੈ। 

ਸਰਕਾਰੀ ਪ੍ਰਾਇਮਰੀ ਸਕੂਲ ਸਨੌਰਾ ਜੋਕਿ ਸੈਂਟਰ ਹੈਡ ਹੈ, ਦੇ ਮੁਖੀ ਰਾਜ ਕੁਮਾਰ ਨੇ ਮੈਨੂੰ ਫ਼ੋਨ ਕਰਕੇ ਕਿਤਾਬਾਂ ਲੈਣ ਲਈ ਬੁਲਾਇਆ ਸੀ। ਜਦੋਂ ਮੈਂ ਕਿਤਾਬਾਂ ਲੈ ਕੇ ਵਾਪਸ ਆਉਣ ਲੱਗਾ ਤਾਂ ਸਕੂਲ ਦੇ ਅਧਿਆਪਕਾਂ ਨੇ ਮੈਨੂੰ ਗੱਲਾ ਵਿਚ ਉਲਝਾ ਲਿਆ ਅਤੇ ਇਸੇ ਦੌਰਾਨ ਤਿੰਨ ਅਣਪਛਾਤੇ ਨੌਜ਼ਵਾਨ ਵੀ ਕਮਰੇ ਵਿਚ ਦਾਖ਼ਲ ਹੋ ਗਏ। ਸਕੂਲ ਦੇ ਅਧਿਆਪਕ ਰਣਜੀਤ ਸਿੰਘ ਨੇ ਮੇਰੀਆਂ ਅੱਖਾਂ 'ਤੇ ਕੋਈ ਜ਼ਹਿਰੀਲੀ ਸਪਰੇਅ ਮਾਰ ਦਿੱਤੀ ਜਿਸ ਕਾਰਨ ਮੈਨੂੰ ਕੁਝ ਸਮੇਂ ਲਈ ਦਿਖਾਈ ਦੇਣਾ ਬੰਦ ਹੋ ਗਿਆ। ਇਸ ਦੌਰਾਨ ਉੱਥੇ ਹਾਜ਼ਰ ਇਕ ਮਹਿਲਾ ਅਧਿਆਪਕ ਨੇ ਕਮਰੇ ਨੂੰ ਬਾਹਰ ਤੋਂ ਕੁੱਡਾ ਲਗਾ ਕੇ ਬੰਦ ਕਰ ਦਿੱਤਾ। ਕਮਰੇ ਵਿਚ ਰਣਜੀਤ ਸਿੰਘ ਅਤੇ ਕੁਝ ਅਣਪਾਛਾਤਿਆਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਅਤੇ ਰਾਡਾਂ ਨੇ ਹਮਲਾ ਕਰ ਦਿੱਤਾ। ਮੈਨੂੰ ਇਕ ਘੰਟੇ ਤੋਂ ਵੱਧ ਸਮਾਂ ਬੰਧਕ ਬਣਾ ਕੇ ਕੁੱਟਮਾਰ ਕੀਤੀ ਗਈ। ਪਿੰਡ ਦੇ ਲੋਕਾਂ ਵੱਲੋਂ ਇਸ ਸਬੰਧੀ ਪੁਲਸ ਅਤੇ ਜਖਮੀ ਅਧਿਆਪਕ ਦੇ ਮੇਰੈ ਕੁਝ ਜਾਣਕਾਰ ਸਕੂਲ ਵਿਚ ਪੁੱਜੇ ਜਿਨ੍ਹਾਂ ਨੇ ਮੈਨੂੰ ਛੁੱਡਵਾ ਕੇ ਕਾਲਾ ਬੱਕਰਾ ਹਸਪਤਾਲ ਦਾਖ਼ਲ ਕਰਵਾਇਆ ਹੈ।

ਇਹ ਵੀ ਪੜ੍ਹੋ: ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ 'ਚ ਔਰਤ ਸਣੇ 8 ਵਿਅਕਤੀ ਗ੍ਰਿਫ਼ਤਾਰ

ਇਸੇ ਹਸਪਤਾਲ ਵਿਚ ਦਾਖਲ ਅਧਿਆਪਕ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਫਰਵਰੀ ਮਹੀਨੇ ਵਿਚ ਪਰਵਿੰਦਰ ਸਿੰਘ ਨੇ ਕੁਝ ਮਹਿਲਾ ਅਧਿਆਪਕਾਂ ਦੇ ਨਾਮ ਲਿੱਖ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਿਸ ਵਿਚ ਵਿਚ ਮੇਰੇ ਤੇ ਮਹਿਲਾ ਅਧਿਆਪਕਾਂ ਦੇ ਸਰੀਰਕ ਸੋਸ਼ਣ ਕੀਤੇ ਜਾਣ ਦੇ ਦੋਸ਼ ਲਗਾਏ ਸਨ। ਉਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉਸ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਗਿਆ। ਪਲਵਿੰਦਰ ਸਿੰਘ ਨੇ ਫਿਰ ਇਸੇ ਤਰ੍ਹਾਂ ਦੀ ਇਕ ਸ਼ਿਕਾਇਤ ਫਿਰ ਤੋਂ ਕਰ ਦਿੱਤੀ। ਅੱਜ ਪਲਵਿੰਦਰ ਸਿੰਘ ਨੂੰ ਮਹਿਲਾ ਅਧਿਆਪਕ ਵੱਲੋਂ ਪੁੱਛਿਆ ਗਿਆ ਤਾਂ ਉਸ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਲੜਾਈ ਝਗੜੇ ਸਮੇਂ ਸਕੂਲ ਦੇ ਸੀ. ਸੀ. ਟੀ. ਵੀ. ਕੈਮਰੇ ਰਹੇ ਬੰਦ
ਸਨੌਰਾ ਸਕੂਲ ਵਿਚ ਅਧਿਆਪਕਾਂ ਵਿਚਾਲੇ ਹੋਏ ਖ਼ੂਨੀ ਸੰਘਰਸ਼ ਸਮੇਂ ਸਕੂਲ ਦੇ ਸੀ.ਸੀ. ਟੀ. ਵੀ. ਕੈਮਰੇ ਬੰਦ ਰਹੇ ਜੋਕਿ ਕਿਸੇ ਸਾਜਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਇਸ ਸਬੰਧੀ ਸੈਂਟਰ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਹੈ ਕਿ ਸਕੂਲ ਦੇ ਕੈਮਰੇ ਸਕੂਲ ਖੁਲਣ ਤੋਂ ਬੰਦ ਹੋਣ ਦੇ ਸਮੇਂ ਤੱਕ ਬੰਦ ਰੱਖੇ ਜਾਂਦਾ ਹੈ। ਸਕੂਲ ਵਿਚ ਹੋਏ ਝਗੜੇ ਤੋਂ ਪਹਿਲਾਂ ਉਹ ਵਾਪਸ ਚਲੇ ਗਏ ਸਨ।

ਜ਼ਖ਼ਮੀ ਨੂੰ ਹਸਪਤਾਲ ਲੈ ਜਾਣ ਦੀ ਬਜਾਏ, ਰਾਜੀਨਾਮਾ ਲਿਖਦੇ ਰਹੇ ਬਲਾਕ ਸਿੱਖਿਆ ਅਫ਼ਸਰ
ਸਨੌਰਾ ਸਕੂਲ ਵਿਚ ਹੋਏ ਝਗੜੇ ਤੋਂ ਬਾਅਦ ਸਕੂਲ ਵਿਚ ਪੁੱਜੇ ਬਲਾਕ ਸਿੱਖਿਆ ਅਫ਼ਸਰ ਅਵਤਾਰ ਸਿੰਘ ਜ਼ਖਮੀ ਅਧਿਆਪਕ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਇਸ ਮਾਮਲੇ ਨੂੰ ਦਵਾਉਣ ਲਈ ਰਾਜੀਨਾਮਾ ਲਿਖਦੇ ਰਹੇ। ਇਸ ਦੌਰਾਨ ਜ਼ਖਮੀ ਅਧਿਆਪਕ ਦੇ ਰਿਸਤੇਦਾਰ ਅਤੇ ਹੋਰ ਲੋਕ ਸਕੂਲ ਪੁੱਜ ਗਏ ਜਿਨ੍ਹਾਂ ਨੇ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਹੋਰ ਲੋਕ ਆ ਚੁੱਕੇ ਸਨ ਮੈਂ ਕੋਈ ਰਾਜੀਨਾਮਾ ਨਹੀ ਲਿਖਿਆ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਵਾਪਰਿਆ ਵੱਡਾ ਹਾਦਸਾ, ਖੂਹ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ

ਝਗੜੇ ਵਾਲੀ ਥਾਂ ਤੋਂ ਮਿਲਿਆ ਦਾਤਰ ਅਤੇ ਸਪਰੇ ਦੀ ਸੀਸ਼ੀ
ਥਾਣੇਦਾਰ ਰਾਮ ਕਿਸ਼ਲ ਨੇ ਦੱਸਿਆ ਹੈ ਕਿ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਸਕੂਲ ਗਏ ਸਨ ਅਤੇ ਜਿਸ ਦਫ਼ਤਰ ਵਿਚ ਲੜਾਈ ਹੋਈ ਸੀ ਉਸ ਵਿਚੋਂ ਇਕ ਦਾਤਰ ਅਤੇ ਸਪਰੇਅ ਦੀ ਸੀਸ਼ੀ ਬਰਾਮਦ ਕੀਤੀ ਗਈ ਹੈ ਡਾਕਟਰਾਂ ਵੱਲੋਂ ਅਧਿਆਪਕ ਪਲਵਿੰਦਰ ਸਿੰਘ ਨੂੰ ਅਨਫਿੱਟ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਬਿਜਲੀ ਮਹਿਕਮੇ ਦੀ ਵੱਡੀ ਕਾਰਵਾਈ, 23 ਪੁਲਸ ਮੁਲਾਜ਼ਮਾਂ ਦੇ ਘਰਾਂ 'ਚ ਲੱਗੀ 'ਕੁੰਡੀ' ਫੜੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News