2364 ਈ. ਟੀ. ਟੀ. ਸਲੈਕਟਿਡ ਅਧਿਆਪਕ 10 ਅਗਸਤ ਨੂੰ ਪਟਿਆਲਾ ਵਿਖੇ ਕਰਨਗੇ ਹੱਲਾ-ਬੋਲ ਰੈਲੀ

08/05/2021 12:38:45 PM

ਪਟਿਆਲਾ (ਪਰਮੀਤ) : ਧਰਨਿਆਂ ਦੇ ਸ਼ਹਿਰ ਵੱਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਸਾਹਮਣੇ ਨਿਯੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਪਿਛਲੇ 29 ਦਿਨਾਂ ਤੋਂ 2364 ਈ. ਟੀ. ਟੀ. ਸਲੈਕਟਿਡ ਅਧਿਆਪਕਾਂ ਵਲੋਂ ਪੱਕਾ ਧਰਨਾ ਲਾਇਆ ਗਿਆ ਹੈ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਦੇਖੀ ਅਤੇ ਟਾਲ-ਮਟੋਲ ਕਰਕੇ 10 ਅਗਸਤ ਦਿਨ ਮੰਗਲਵਾਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਹੱਲਾ-ਬੋਲ ਰੈਲੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 06/03/2020 ਨੂੰ ਜਾਰੀ ਹੋਈਆਂ 2364 ਈ. ਟੀ. ਟੀ. ਪੋਸਟਾਂ ਲਈ ਦਸੰਬਰ, 2020 ਤੱਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਪਗ 8 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।

ਇਸ ਸੰਬੰਧੀ ਜੱਥੇਬੰਦੀ ਦੇ ਆਗੂ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ-ਸਮੇਂ 'ਤੇ ਮੀਟਿੰਗਾਂ ਹੋਈਆਂ ਪਰ ਕੋਈ ਹੱਲ ਨਹੀਂ ਨਿਕਲਿਆ ਤੇ ਸਿਰਫ ਲਾਅਰੇ ਹੀ ਲਗਾਏ ਜਾ ਰਹੇ ਹਨ। ਸਰਕਾਰ ਦੀ ਅਣਦੇਖੀ ਦੇ ਕਾਰਨ ਇਹ ਸਲੈਕਟਿਡ ਅਧਿਆਪਕ ਸੜਕਾਂ 'ਤੇ ਉੁਤਰਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 10 ਅਗਸਤ ਨੂੰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ 2364 ਅਧਿਆਪਕ ਆਪਣੇ ਪਰਿਵਾਰਾਂ ਸਮੇਤ ਪਟਿਆਲਾ ਪੁੱਜਣਗੇ ।

ਗੁਪਤ ਐਕਸ਼ਨ ਕੀਤੇ ਜਾਣਗੇ, ਜਿਸ ਵਿੱਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।  ਇਸ ਮੌਕੇ ਯੂਨੀਅਨ ਸਟੇਟ ਕਮੇਟੀ ਮੈਂਬਰ ਜਗਜੀਤ ਸਿੰਘ ਮੋਗਾ,  ਗੁਰਜੰਟ ਪਟਿਆਲਾ, ਸੁਖਜਿੰਦਰ ਰਈਆ, ਰਾਮ ਸਿੰਘ ਮੱਲਕੇ, ਕੁਲਦੀਪ ਚਹਿਲ, ਜਰਮਨ ਹੁੰਦਲ,  ਅਰਸ਼ਦੀਪ ਸਿੰਘ, ਬੂਟਾ ਸਿੰਘ ਮਾਨਸਾ, ਗਗਨ ਖੁਡਾਲ, ਮਲੂਕ ਸਿੰਘ ਮਾਨਸਾ, ਚਰਨਜੀਤ ਕੌਰ, ਗੁਰਜੀਤ ਸਿੰਘ, ਲਖਵੀਰ ਗਿੱਲ, ਕਰਮਜੀਤ ਕੌਰ, ਮਨਦੀਪ ਕੌਰ, ਲਖਵਿੰਦਰ ਕੌਰ,  ਸੁਖਚੈਨ ਸਿੰਘ, ਗੁਲਜਾਰ ਮਾਨਸਾ, ਵਿਸ਼ਾਲ ਪਟਿਆਲਾ, ਹਰਵਿੰਦਰ ਮਾਨਸਾ, ਗੁਲਜਾਰ ਮਾਨਸਾ, ਗੁਰਸੇਵ ਸਿੰਘ ਸੰਗਰੂਰ, ਅੰਜੂ ਸਹਿਗਲ ਹੁਸ਼ਿਆਰਪੁਰ, ਸੁੱਖਾ ਰਾਮ, ਸੁਖਵੰਤ ਸਿੰਘ ਹੋਲ਼ ਆਦਿ ਹਾਜ਼ਰ ਸਨ।


Babita

Content Editor

Related News