ਸਰਹੱਦ ਪਾਰ : ਨਿਕਾਹ ਤੋਂ ਮਨ੍ਹਾ ਕਰਨ 'ਤੇ ਅਧਿਆਪਕਾ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
Saturday, Dec 10, 2022 - 10:40 PM (IST)
ਗੁਰਦਾਸਪੁਰ (ਵਿਨੋਦ) : ਪੇਸ਼ਾਵਰ (ਪਾਕਿਸਤਾਨ) ਦੇ ਬਾਹਰੀ ਇਲਾਕੇ ’ਚ ਸ਼ਨੀਵਾਰ ਦੁਪਹਿਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਔਰਤ ਜੋ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਹੈ, ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਘਟਨਾ ਪੇਸ਼ਾਵਰ ਦੇ ਕਰੀਮਦਾਦ ਇਲਾਕੇ 'ਚ ਵਾਪਰੀ, ਜਿੱਥੇ ਮ੍ਰਿਤਕਾਂ ਨਾਜ਼ੀਆ ਨਾਂ ਦੀ ਇਕ ਪ੍ਰਾਈਵੇਟ ਅਧਿਆਪਕਾ ਨੂੰ ਮੋਟਰਸਾਈਕਲ ਸਵਾਰਾਂ ਨੇ ਉਸ ਸਮੇਂ ਗੋਲ਼ੀ ਮਾਰੀ, ਜਦੋਂ ਉਹ ਸਕੂਲ ਜਾ ਰਹੀ ਸੀ।
ਇਹ ਵੀ ਪੜ੍ਹੋ : ਗੈਂਗਸਟਰਾਂ-ਅੱਤਵਾਦੀ ਘਟਨਾਵਾਂ ਨੂੰ ਲੈ ਕੇ ਭਾਜਪਾ ਆਗੂ ਚੁੱਘ ਦਾ ‘ਆਪ’ ਸਰਕਾਰ ’ਤੇ ਵੱਡਾ ਹਮਲਾ
ਕਿਹਾ ਜਾ ਰਿਹਾ ਹੈ ਕਿ ਨਾਜ਼ੀਆ ਨੂੰ ਇਕ ਨੌਜਵਾਨ ਨੇ ਨਿਕਾਹ ਦੇ ਲਈ ਕਿਹਾ ਸੀ ਪਰ ਨਾਜ਼ੀਆ ਨੇ ਮਨ੍ਹਾ ਕਰ ਦਿੱਤਾ। ਇਸ ਸਬੰਧੀ ਨਾਜ਼ੀਆ ਨੇ ਆਪਣੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਹੋਈ ਸੀ। ਨਿਕਾਹ ਦੀ ਪ੍ਰਪੋਜ਼ਲ ਰੱਖਣ ਵਾਲਾ ਨੌਜਵਾਨ ਸਾਊਦੀ ਅਰਬ 'ਚ ਨੌਕਰੀ ਕਰਦਾ ਹੈ, ਜੋ ਅੱਜ-ਕੱਲ੍ਹ ਪਾਕਿਸਤਾਨ ਆਇਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।