ਇਕ ਝਟਕੇ ''ਚ ਹੀ 1001 ਈ. ਟੀ. ਟੀ. ਅਧਿਆਪਕਾਂ ਦੇ ਤਬਾਦਲੇ

Friday, Jul 20, 2018 - 07:01 AM (IST)

ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਸਿੱਖਿਆ ਵਿਭਾਗ 'ਚ ਅੱਜ ਰਾਤ ਇਕ ਹੀ ਝਟਕੇ 'ਚ ਥੋਕ ਦੇ ਭਾਅ ਤਬਾਦਲੇ ਕਰਦੇ ਹੋਏ 1001 ਈ. ਟੀ. ਟੀ. ਅਧਿਆਪਕਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਨ੍ਹਾਂ ਤਬਾਦਲਿਆਂ 'ਚ ਰਾਜ ਸਰਕਾਰ ਦੀ ਮੰਤਰੀ ਮੰਡਲ 'ਚ ਮਨਜ਼ੂਰ ਅਧਿਆਪਕਾਂ ਦੀ ਤਬਾਦਲਾ ਨੀਤੀ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਇਥੋਂ ਤੱਕ ਕਿ ਅਧਿਆਪਕਾਂ ਤੋਂ ਅਰਜ਼ੀਆਂ ਤੱਕ ਨਹੀਂ ਮੰਗੀਆਂ ਗਈਆਂ ਅਤੇ ਚੁੱਪਚਾਪ ਹੀ ਇਹ ਤਬਾਦਲਾ ਸੂਚੀ ਜਾਰੀ ਕਰ ਦਿੱਤੀ ਗਈ ਹੈ । ਐਲੀਮੈਂਟਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੇ ਦਸਤਖਤਾਂ ਨਾਲ ਜਾਰੀ ਹੋਏ ਤਬਾਦਲਾ ਨਿਰਦੇਸ਼ਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਵੱਡੀ ਗਿਣਤੀ 'ਚ ਅਧਿਆਪਕਾਂ ਨੂੰ ਤਬਦੀਲ ਕੀਤਾ ਗਿਆ ਹੈ ।
 


Related News