ਜ਼ਰੂਰੀ ਖ਼ਬਰ : ਬਦਲੀਆਂ ਰੱਦ ਕਰਵਾ ਚੁੱਕੇ ਅਧਿਆਪਕਾਂ ਲਈ ਖੜ੍ਹਾ ਹੋਇਆ ਪੰਗਾ, ਸਿੱਖਿਆ ਵਿਭਾਗ ਨੇ ਲਾਈ ਨਵੀਂ ਸ਼ਰਤ

Thursday, Jul 15, 2021 - 10:29 AM (IST)

ਜ਼ਰੂਰੀ ਖ਼ਬਰ : ਬਦਲੀਆਂ ਰੱਦ ਕਰਵਾ ਚੁੱਕੇ ਅਧਿਆਪਕਾਂ ਲਈ ਖੜ੍ਹਾ ਹੋਇਆ ਪੰਗਾ, ਸਿੱਖਿਆ ਵਿਭਾਗ ਨੇ ਲਾਈ ਨਵੀਂ ਸ਼ਰਤ

ਮੋਹਾਲੀ (ਨਿਆਮੀਆਂ) : ਸਿੱਖਿਆ ਵਿਭਾਗ ਨੇ ਪਿਛਲੇ ਸਮੇਂ ਦੌਰਾਨ ਆਪਣੀਆਂ ਹੋਈਆਂ ਬਦਲੀਆਂ ਰੱਦ ਕਰਵਾ ਚੁੱਕੇ ਅਧਿਆਪਕਾਂ ਲਈ ਨਵਾਂ ਪੰਗਾ ਖੜ੍ਹਾ ਕਰ ਦਿੱਤਾ ਹੈ।ਅਧਿਆਪਕ ਇਸ ਨਵੇਂ ਹੁਕਮ ਨੂੰ ਲੈ ਕੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਕਿਉਂਕਿ ਜਦੋਂ ਉਨ੍ਹਾਂ ਨੇ ਬਦਲੀਆਂ ਰੱਦ ਕਰਵਾਈਆਂ ਸਨ, ਉਸ ਵੇਲੇ ਅਜਿਹਾ ਕੋਈ ਹੁਕਮ ਲਾਗੂ ਨਹੀਂ ਸੀ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਦੇ ਪਿੰਡ 'ਚ ਰਾਤ ਵੇਲੇ ਵੱਡੀ ਵਾਰਦਾਤ, ਕੁੜੀ ਦਾ ਗੋਲੀ ਮਾਰ ਕੇ ਕਤਲ (ਤਸਵੀਰਾਂ)

ਬਦਲੀਆਂ ਨੂੰ ਰੱਦ ਕਰਾਉਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਲਈ ਇਕ ਨਵੀਂ ਸ਼ਰਤ ਲਗਾ ਦਿੱਤੀ ਗਈ ਹੈ। ਨਵੀਂ ਸ਼ਰਤ ਮੁਤਾਬਕ ਬਦਲੀ ਰੱਦ ਕਰਾਉਣ ਵਾਲੇ ਅਧਿਆਪਕ ਹੁਣ ਅਗਲੇ ਤਿੰਨ ਸਾਲ ਆਪਣੀ ਬਦਲੀ ਨਹੀਂ ਕਰਵਾ ਸਕਣਗੇ। ਸਿੱਖਿਆ ਵਿਭਾਗ ਵੱਲੋਂ ਇਹ ਹੁਕਮ ਬਦਲੀ ਰੱਦ ਕਰਾਉਣ ਵਾਲੇ ਅਧਿਆਪਕਾਂ ਦੀ ਨਿੱਜੀ ਆਈ. ਡੀ. 'ਤੇ ਭੇਜੇ ਜਾ ਰਹੇ ਹਨ।

ਇਹ ਵੀ ਪੜ੍ਹੋ : 'ਪੰਜਾਬ ਪੁਲਸ' ਦੀ ਭਰਤੀ ਨੂੰ ਹਾਈਕੋਰਟ 'ਚ ਚੁਣੌਤੀ, ਜਾਣੋ ਕੀ ਹੈ ਪੂਰਾ ਮਾਮਲਾ

ਅਜਿਹੇ ਹੁਕਮ ਮਿਲਣ ਤੋਂ ਬਾਅਦ ਅਧਿਆਪਕ ਤਣਾਅ ਭਰੇ ਮਾਹੌਲ ਵਿਚ ਆ ਗਏ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਰੱਦ ਕਰਾਉਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ, ਉਸ ਸਮੇਂ ਅਜਿਹੀ ਪਾਬੰਦੀ ਨਹੀਂ ਲਗਾਈ ਗਈ ਸੀ, ਜਿਸ ਵਿਚ ਕਿਹਾ ਗਿਆ ਹੋਵੇ ਕਿ ਅਧਿਆਪਕ ਅਗਲੇ ਤਿੰਨ ਸਾਲ ਬਦਲੀ ਨਹੀਂ ਕਰਵਾ ਸਕਣਗੇ

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ 'ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

ਅਧਿਆਪਕਾਂ ਨੇ ਕਿਹਾ ਕਿ ਹੁਣ ਅਚਾਨਕ ਸਿੱਖਿਆ ਵਿਭਾਗ ਵੱਲੋਂ ਇਹ ਨਵੀਂ ਸ਼ਰਤ ਲਗਾ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਹਨ। ਅਧਿਆਪਕਾਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਹੁਕਮਾਂ ਵਿਚ ਸੋਧ ਕੀਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News