ਟਰੈਕਟਰ ''ਤੇ ਟੈਕਸ ਲਗਾਉਣਾ ਮੋਦੀ ਸਰਕਾਰ ਨੂੰ ਪਵੇਗਾ ਮਹਿੰਗਾ : ਵਿਰਕ, ਸੇਖੋਂ
Sunday, Oct 22, 2017 - 02:26 PM (IST)
ਜ਼ੀਰਾ (ਅਕਾਲੀਆਂ ਵਾਲਾ) : ਗੁਰੂ ਘਰਾਂ ਅੰਦਰ ਸੰਗਤ ਲਈ ਤਿਆਰ ਹੁੰਦੇ ਲੰਗਰਾਂ, ਰਸਦਾਂ ਅਤੇ ਪ੍ਰਸ਼ਾਦਿ 'ਤੇ ਲਗਾਏ ਟੈਕਸ ਦੇ ਜ਼ਖਮ ਅਜੇ ਅੱਲੇ ਹੀ ਸਨ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਗੱਡੇ ਵਜੋਂ ਜਾਣੇ ਜਾਂਦੇ ਟਰੈਕਟਰ ਉਪਰ ਵੀ ਟੈਕਸ ਲਗਾਉਣ ਦੀ ਤਜਵੀਜ਼ ਲਿਆ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਕਿਸਾਨ ਵਰਗ ਨੂੰ ਕਰਜ਼ੇ ਦੇ ਬੋਝ ਹੇਠ ਹੋਰ ਦੱਬਣ ਦੀ ਚਾਲ ਕਰਾਰ ਦਿੰਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿੰਘ ਸੇਖੋਂ ਨੇ ਮੋਦੀ ਸਰਕਾਰ ਦੇ ਫੈਸਲੇ ਦੀ ਪੁਰਜ਼ੋਰ ਸ਼ਬਦਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਹੁਣ ਜੱਟਾਂ ਦੇ ਗੱਡੇ ਟਰੈਕਟਰ ਉਪਰ ਟੈਕਸ ਲਗਾਇਆ ਤਾਂ ਇਹ ਸਭ ਬਰਦਾਸ਼ਤ ਤੋਂ ਬਾਹਰ ਹੋ ਜਾਵੇਗਾ, ਜਿਸ ਦਾ ਖਮਿਆਜ਼ਾ ਮੋਦੀ ਸਰਕਾਰ ਨੂੰ 2019 ਦੀਆਂ ਚੋਣਾਂ ਤੋਂ ਹਾਰ ਦੇ ਰੂਪ ਵਿਚ ਚੁਕਾਉਣ ਲਈ ਤਿਆਰ ਹੋਣਾ ਪਵੇਗਾ। ਇਸ ਮੌਕੇ ਡਾ. ਨਿਰਵੈਰ ਸਿੰਘ ਉਪਲ, ਸੁਖਜਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।
