ਤਰੁਣ ਚੁੱਘ ਨੇ ਮੁੰਬਈ ''ਚ ਸੰਜੇ ਦੱਤ ਨਾਲ ਮਨਾਈ ਲੋਹੜੀ

Sunday, Jan 15, 2023 - 09:36 PM (IST)

ਤਰੁਣ ਚੁੱਘ ਨੇ ਮੁੰਬਈ ''ਚ ਸੰਜੇ ਦੱਤ ਨਾਲ ਮਨਾਈ ਲੋਹੜੀ

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ, ਮਹਾਰਾਸ਼ਟਰ ਭਾਜਪਾ ਨੇਤਾ ਸਾਬਕਾ ਮੰਤਰੀ ਪ੍ਰਕਾਸ਼ ਮਹਿਤਾ ਅਤੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਸਮੇਤ ਕਈ ਪਤਵੰਤਿਆਂ ਦੇ ਨਾਲ ਮੁੰਬਈ ਦੇ ਸੰਮੁਖਾ ਨੰਦ ਆਡੀਟੋਰੀਅਮ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ। ਇਸ ਸਮਾਗਮ ਦਾ ਆਯੋਜਨ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਰਾਮ ਸਿੰਘ ਰਾਠੌਰ ਨੇ ਕੀਤਾ।ਸਤਿੰਦਰ ਸਰਤਾਜ ਨੇ ਪੰਜਾਬ ਦੀਆਂ ਲੋਕ ਬੋਲੀਆਂ ਖਾਸ ਕਰਕੇ ਲੋਹੜੀ ਨਾਲ ਜੁੜੇ ਲੋਕ ਗੀਤਾਂ ਰਾਹੀਂ ਮੁੰਬਈ ਅਤੇ ਖਾਸ ਕਰਕੇ ਮਹਾਰਾਸ਼ਟਰ ਵਿੱਚ ਮੌਜੂਦ ਪੰਜਾਬੀ ਭਾਈਚਾਰੇ ਨੂੰ ਲੋਹੜੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਫਿਰੋਜ਼ਪੁਰ CIA ਸਟਾਫ ਦੀ ਵੱਡੀ ਕਾਮਯਾਬੀ, ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਕੌਮੀ ਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਮੁੰਬਈ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਆਪਣੀਆਂ ਜੜ੍ਹਾਂ ਨਾਲ ਜੁੜੇ ਇਤਿਹਾਸਕ ਤੇ ਧਾਰਮਿਕ ਮਹੱਤਵ ਵਾਲੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਇਹੀ ਕਾਰਨ ਹੈ ਕਿ ਬਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ 'ਚ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਤਿਉਹਾਰਾਂ ਦੇ ਗੀਤ ਦੇਸ਼ ਭਰ 'ਚ ਕਾਫੀ ਮਸ਼ਹੂਰ ਹੋਏ ਹਨ।ਅਦਾਕਾਰ ਸੰਜੇ ਦੱਤ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਅਤੇ ਮੈਂ ਤਰੁਣ ਚੁੱਘ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਤੋਂ ਬਾਹਰਲੇ ਪੰਜਾਬੀਆਂ ਨੂੰ ਇਕੱਠਾ ਕਰਕੇ ਮੁੰਬਈ ਵਿੱਚ "ਪੰਜਾਬ" ਬਣਾਇਆ ਹੈ।

ਇਹ ਵੀ ਪੜ੍ਹੋ : ਟਰੈਵਲ ਏਜੰਟ ਦਾ ਕਾਰਾ : ਨੌਜਵਾਨ ਨੂੰ ਅਮਰੀਕਾ ਭੇਜਣ ਦੀ ਬਜਾਏ ਖੁਦ ਉਸ ਦੇ ਪੈਸਿਆਂ 'ਤੇ ਚਲਾ ਗਿਆ ਆਸਟ੍ਰੇਲੀਆ

ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਹਰ ਸਾਲ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਦੀ ਪ੍ਰਦਰਸ਼ਨੀ ਨਾਲ ਭਰਪੂਰ ਇਹ ਪ੍ਰੋਗਰਾਮ ਕਰਵਾਇਆ ਜਾਵੇ। ਇਸ ਮੌਕੇ 'ਤੇ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਆਲੋਕ ਡੋਗਾਸ ਸਮੇਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ।ਫੈੱਡਰੇਸ਼ਨ ਨੇ ਤਰੁਣ ਚੁੱਘ, ਸੰਜੇ ਦੱਤ ਸਮੇਤ ਕਈ ਹਸਤੀਆਂ ਨੂੰ ਸਨਮਾਨਿਤ ਕੀਤਾ।


author

Mandeep Singh

Content Editor

Related News