ਗੈਂਗਸਟਰਾਂ ’ਤੇ ਨਕੇਲ ਕੱਸਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਸਰਕਾਰ : ਤਰੁਣ ਚੁੱਘ

Saturday, Jan 21, 2023 - 11:00 PM (IST)

ਗੈਂਗਸਟਰਾਂ ’ਤੇ ਨਕੇਲ ਕੱਸਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਸਰਕਾਰ : ਤਰੁਣ ਚੁੱਘ

ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਗੈਂਗਸਟਰਾਂ ’ਤੇ ਨਕੇਲ ਕੱਸਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ। ਗੈਂਗਸਟਰਾਂ ਦੇ ਡਰ ਕਾਰਨ ਸੂਬੇ ਦੀ ਜਨਤਾ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੀ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਸੂਬਾ ਗੈਂਗਸਟਰਾਂ ਵੱਲੋਂ ਸੰਚਾਲਿਤ ਹੋ ਰਿਹਾ ਹੈ।

ਗੈਂਗਸਟਰਾਂ ਵੱਲੋਂ ਭਾਜਪਾ ਨੇਤਾ ਸਵਰੂਪਚੰਦ ਸਿੰਗਲਾ ਨੂੰ ਜਬਰਨ ਵਸੂਲੀ ਦੀ ਮਿਲੀ ਧਮਕੀ ’ਤੇ ਆਪਣੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਚੁੱਘ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਕਿਵੇਂ ‘ਆਪ’ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕੰਟਰੋਲ ਕਰਨ ’ਚ ਅਸਫਲ ਰਹੀ ਹੈ। ਗੈਂਗਸਟਰਾਂ ਨੂੰ ਪੰਜਾਬ ਵਿੱਚ ਖੁੱਲ੍ਹੀ ਛੋਟ ਦਿੱਤੀ ਗਈ ਹੈ। ਪੰਜਾਬ ਨੇ ‘ਆਪ’ ਸਰਕਾਰ ਦੇ ਤਹਿਤ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਵੇਖਿਆ ਹੈ, ਜਿੱਥੇ ਹਰ ਨਾਗਰਿਕ ਦਾ ਜੀਵਨ ਖਤਰੇ ਵਿੱਚ ਹੈ।

ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਅੱਗੇ ਧਰਨਾ ਜਾਰੀ, ਪ੍ਰਦਰਸ਼ਨਕਾਰੀਆਂ ਦੀ ਦੋ-ਟੁਕ; ਸਰਕਾਰ ਫੈਕਟਰੀ ਨੂੰ ਬੰਦ ਕਰਕੇ ਕਰੇ ਸੀਲ

ਵੱਕਾਰੀ ਸਕੂਲ ਖੋਲ੍ਹਣ ਦਾ ਐਲਾਨ ਰਾਜਨੀਤਕ ਫਿਲਮੀ ਨੌਟੰਕੀ

ਉਨ੍ਹਾਂ ਕਿਹਾ ਕਿ ਪੁਲਸ ਵੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਹੈ। ਇਹ ਸਰਹੱਦੀ ਸੂਬੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਚੁੱਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ’ਚ ਅਜਿਹੇ ਸਮੇਂ ਵੱਕਾਰੀ ਸਕੂਲ ਖੋਲ੍ਹਣ ਦੇ ‘ਆਪ’ ਸਰਕਾਰ ਦੇ ਵਿਚਾਰਾਂ ਦਾ ਮਜ਼ਾਕ ਉਡਾਇਆ। ਜਦੋਂ ਸਕੂਲਾਂ ’ਚ ਬੁਨਿਆਦੀ ਢਾਂਚਾ ਹੀ ਗਾਇਬ ਹੈ ਅਤੇ ਬੱਚੇ ਖੁਦ ਨੂੰ ਭਟਕਿਆ ਹੋਇਆ ਮਹਿਸੂਸ ਕਰ ਰਹੇ ਹਨ, ਤਦ ਸਰਕਾਰ ਵੱਕਾਰੀ ਸਕੂਲ ਖੋਲ੍ਹਣ ਦੀ ਨੌਟੰਕੀ ਕਰ ਰਹੀ ਹੈ। ਇਹ ‘ਆਪ’ ਸਰਕਾਰ ਦਾ ਸ਼ੁੱਧ ਰਾਜਨੀਤਕ ਡਰਾਮਾ ਹੈ ਅਤੇ ਪੰਜਾਬ ਵਿੱਚ ਸਕੂਲ ਆਫ਼ ਐਮੀਨੈਂਸ ਸਿਰਫ਼ ਫਿਲਮੀ ਡਰਾਮਾ ਤੋਂ ਜ਼ਿਆਦਾ ਕੁਝ ਨਹੀਂ ਹੈ।

ਇਹ ਵੀ ਪੜ੍ਹੋ : ਪਾਕਿ ਦੇ ਨਾਪਾਕ ਮਨਸੂਬੇ ਨਾਕਾਮ, ਸਰਹੱਦ ਤੋਂ ਹਥਿਆਰਾਂ ਸਮੇਤ 2 ਕਿਲੋ ਹੈਰੋਇਨ ਬਰਾਮਦ

ਇਕ ਪਾਸੇ ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਸਿਰਫ 200 ਪ੍ਰੋਫੈਸਰ ਹਨ, ਮਤਲਬ ਇਕ ਕਾਲਜ ’ਚ 3 ਪ੍ਰੋਫੈਸਰ। ਪੰਜਾਬ ਸਿੱਖਿਆ ਵਿੱਚ ਅਵਿਵਸਥਾ ਦਾ ਆਲਮ ਹੈ। ਚੁੱਘ ਨੇ ਕਿਹਾ ਕਿ ਬਦਕਿਸਮਤੀ ਨਾਲ ਸਕੂਲਾਂ ’ਚ 10+2 ਕਰਨ ਤੋਂ ਬਾਅਦ ਬੱਚਿਆਂ ਕੋਲ 3 ਵਿਕਲਪ ਬਚਦੇ ਹਨ ਆਈਲੈਟਸ, ਡਰਾਪਆਊਟਸ ਜਾਂ ਡਰੱਗਜ਼ ਰਹਿ ਜਾਂਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News