ਮੰਤਰੀਆਂ ਤੇ ਨੌਕਰਸ਼ਾਹਾਂ ਵਿਚਕਾਰ ਤਮਾਸ਼ੇ ਨੇ ਸ਼ਰਾਬ ਲਾਬੀ ਦੇ ਦਬਾਅ ਨੂੰ ਉਜਾਗਰ ਕੀਤਾ : ਚੁਘ
Monday, May 11, 2020 - 12:15 PM (IST)
ਚੰਡੀਗੜ੍ਹ (ਸ਼ਰਮਾ) : ਭਾਜਪਾ ਨੇ ਕਿਹਾ ਹੈ ਕਿ ਪੰਜਾਬ ਦੇ ਕੁਝ ਮੰਤਰੀਆਂ ਅਤੇ ਕੁਝ ਸੀਨੀਅਰ ਨੌਕਰਸ਼ਾਹਾਂ ਵਿਚਕਾਰ ਤਨਾਤਨੀ ਅਤੇ ਮੰਤਰੀਆਂ ਵਲੋਂ ਕੈਬਨਿਟ ਬੈਠਕ ਤੋਂ ਵਾਕਆਊਟ ਨੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੇ ਡਿਜ਼ਾਇਨ ਨੂੰ ਉਜਾਗਰ ਕੀਤਾ ਹੈ, ਜੋ ਖੁਦ ਦੇ ਲਾਭ ਲਈ ਸ਼ਰਾਬ ਲਾਬੀ ਦੇ ਹਿਤਾਂ ਪ੍ਰਤੀ ਵਾਧੂ ਮਿਹਨਤ ਕਰਦੇ ਹਨ। ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ ਨੇ ਕਿਹਾ ਕਿ ਜਦੋਂ ਦੇਸ਼ 'ਚ ਘਾਤਕ ਮਹਾਮਾਰੀ ਖਿਲਾਫ਼ ਲੜਾਈ ਚੱਲ ਰਹੀ ਹੈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਰਾਜ ਇਕ ਘਮੰਡੀ ਮੁੱਖ ਮੰਤਰੀ ਵਲੋਂ ਮਜਬੂਰ ਮੰਤਰੀਆਂ ਅਤੇ ਨੌਕਰਸ਼ਾਹਾਂ ਦੀ ਇਕ ਅਨਕੰਟ੍ਰੋਲਡ ਟੀਮ ਰਾਹੀਂ ਚਲਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਡਾ. ਮਨਮੋਹਨ ਸਿੰਘ ਦੀ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
ਭਾਜਪਾ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ 25 ਮਾਰਚ ਤੋਂ ਦੇਸ਼ਭਰ 'ਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਜਦੋਂ ਪ੍ਰਧਾਨ ਮੰਤਰੀ ਨੇ ਤਾਲਾਬੰਦੀ ਨੂੰ ਅੱਗੇ ਵਧਾਇਆ ਤਾਂ ਪੰਜਾਬ ਇਕ ਮਾਤਰ ਅਜਿਹਾ ਸੂਬਾ ਸੀ, ਜਿਸ ਨੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਮੰਗੀ ਸੀ ਅਤੇ ਇਸ ਕਦਮ ਨੂੰ ਮੁੱਖ ਮੰਤਰੀ ਤੋਂ ਇਲਾਵਾ ਕਿਸੇ ਹੋਰ ਨੇ ਨਹੀਂ ਮੰਨਿਆ। ਚੁਘ ਨੇ ਕਿਹਾ ਕਿ ਇਹ ਗੱਲ ਇਸ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ ਕਿ ਵਰਤਮਾਨ 'ਚ ਸ਼ਰਾਬ ਅਤੇ ਖਨਨ ਲਾਬੀ ਸਰਕਾਰ 'ਤੇ ਭਾਰੀਆਂ ਹਨ। ਉਨ੍ਹਾਂ ਕਿਹਾ ਕਿ ਨੌਕਰਸ਼ਾਹਾਂ ਦੇ ਹੱਥਾਂ 'ਚ ਮੰਤਰੀ ਕਮਜ਼ੋਰ ਕਠਪੁਤਲੀਆਂ ਲੱਗਦੇ ਹਨ। ਚੁਘ ਨੇ ਕਿਹਾ ਕਿ ਇਹ ਵੀ ਅਜੀਬ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਪਤਨੀਆਂ ਨੇ ਮੁੱਖ ਮੰਤਰੀ ਨੂੰ ਇਹ ਦੱਸਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਕਿ ਕੀ ਗਲਤ ਸੀ ਅਤੇ ਕੀ ਠੀਕ ਸੀ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ