ਬਿਜਲੀ ਚੋਰੀ ਰੋਕਣ ਸਬੰਧੀ ਮੀਟਿੰਗ ਆਯੋਜਿਤ

01/23/2019 10:43:27 AM

ਤਰਨਤਾਰਨ (ਬਲਜੀਤ)-ਬਿਜਲੀ ਚੋਰੀ ਰੋਕਣ ਤੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਸਬੰਧੀ ਸੀ. ਐੱਮ. ਡੀ. ਪੰਜਾਬ ਰਾਜ ਬਿਜਲੀ ਨਿਗਮ ਇੰਜੀ . ਬਲਦੇਵ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਲਾਖਣਾ ਵਿਖੇ ਪਬਲਿਕ ਮੀਟਿੰਗ ਕੀਤੀ ਗਈ। ਜਿਸ ’ਚ ਉਚੇਚੇ ਤੌਰ ’ਤੇ ਪਹੁੰਚੇ ਉਪ ਮੁੱਖ ਇੰਜੀਨੀਅਰ ਪਰਦੀਪ ਕੁਮਾਰ ਸੈਣੀ ਸਰਕਲ ਤਰਨਤਾਰਨ ਨੇ ਖਪਤਕਾਰਾਂ ਨੂੰ ਬਿਜਲੀ ਚੋਰੀ ਰੋਕਣ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਬਿਜਲੀ ਨਿਗਮ ਤੁਹਾਡਾ ਆਪਣਾ ਅਦਾਰਾ ਹੈ। ਇਸ ਕਰ ਕੇ ਪੰਚਾਇਤਾਂ ਦੀ ਡਿਊਟੀ ਬਣਦੀ ਹੈ ਕਿ ਬਿਜਲੀ ਚੋਰੀ ਰੋਕਣ ’ਚ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਵਧੀਕ ਨਿਗਰਾਨ ਇੰਜੀ. ਭਿੱਖੀਵਿੰਡ ਇੰਜਨੀਅਰ ਮਨੋਹਰ ਸਿੰਘ ਨੇ ਦੱਸਿਆ ਕਿ ਉੱਪ ਮੰਡਲ ਅਮਰਕੋਟ ਅਧੀਨ ਖਪਤਕਾਰਾਂ ਦਾ 14 ਕਰੋਡ਼ ਬਿੱਲਾਂ ਦਾ ਬਕਾਇਆ ਹੈ ਇਹ ਬਿੱਲ ਤੁਰੰਤ ਜਮ੍ਹਾਂ ਕਰਾਏ ਜਾਣ ਨਹੀਂ ਤਾਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਇਸ ਮੌਕੇ ’ਤੇ ਉੱਪ ਮੰਡਲ ਅਫਸਰ ਅਮਰਕੋਟ ਪੂਰਨ ਸਿੰਘ ਮਾਡ਼ੀ ਮੇਘਾ ਨੇ ਦੱਸਿਆ ਕਿ ਐੱਲ. ਡੀ. ਲਾਈਟਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਬਿਜਲੀ ਚੋਰੀ ਰੋਕੀ ਜਾਵੇ। ਇਸ ਮੌਕੇ ’ਤੇ ਹਰਿੰਦਰ ਸਿੰਘ ਸਰਕਲ ਦਫਤਰ ਤਰਨਤਾਰਨ ਬਿੱਕਰ ਸਿੰਘ ਲਾਇਨਮੈਨ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ, ਰਛਪਾਲ ਸਿੰਘ, ਧੀਰਾ ਸਿੰਘ ਸੈਕਟਰੀ, ਹਰਪਾਲ ਸਿੰਘ ਸਰਪੰਚ, ਨਛੱਤਰ ਸਿੰਘ ਫੌਜੀ ਅਤੇ ਹੋਰ ਮੋਹਤਬਰ ਹਾਜ਼ਰ ਸਨ ।

Related News