ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇਕੋ ਥਾਲੀ ਦੇ ਚੱਟੇ-ਵੱਟੇ : ਲਾਖਣਾ, ਖਹਿਰਾ

01/20/2019 3:28:33 PM

ਤਰਨਤਾਰਨ (ਗੁਰਮੀਤ)-ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੀ ਮੀਟਿੰਗ ਪਿੰਡ ਘਰਿਆਲੀ ਰਾਡ਼ੀਆਂ ਵਿਖੇ ਪਿਆਰਾ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪ੍ਰੀਤ ਢਿੱਲੋਂ ਦੇ ਉਪਰਾਲੇ ਸਦਕਾ ਗੁਰਦੇਵ ਸਿੰਘ ਲਾਖਣਾ ਤੇ ਬਲਜੀਤ ਸਿੰਘ ਖਹਿਰਾ ਖੇਮਕਰਨ ਦੀ ਅਗਵਾਈ ਵਿਚ ਹੋਈ। ਇਸ ਮੌਕੇ ਬੋਲਦਿਆਂ ਉਨ੍ਹਾਂ ਪਿੰਡ ਵਾਸੀਆਂ ਨੂੰ ਕਾਂਗਰਸ ਤੇ ਅਕਾਲੀ ਦਲ ਦੇ ਝੂਠੇ ਲਾਰਿਆਂ ਵਿਚ ਨਾ ਆਉਣ ਦੀ ਅਪੀਲ ਕੀਤੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਚ ਕੀਤੇ ਕੰਮਾਂ ਨੂੰ ਦੱਸਿਆ ਤੇ ਆਪ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ 20 ਜਨਵਰੀ ਨੂੰ ਬਰਨਾਲਾ ਰੈਲੀ ’ਤੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਪਿੰਡ ਤੋਂ 6 ਪਰਿਵਾਰ ਹਰਪਾਲ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਬਲਜਿੰਦਰ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਗੁਰਲਾਲ ਸਿੰਘ ਭਗਵਾਨਪੁਰਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੋਵੇਂ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਇਸ ਮੌਕੇ ਪਲਵਿੰਦਰ ਸਿੰਘ ਸਾਂਡਪੁਰਾ, ਸੁਖਪਾਲ ਸਿੰਘ ਰਾਣਾ, ਮਨਜੀਤ ਸਿੰਘ ਵਰਨਾਲਾ, ਤਰਸੇਮ ਸਿੰਘ, ਅੰਗਰੇਜ ਸਿੰਘ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ, ਅਕਾਸ਼ਦੀਪ ਸਿੰਘ, ਸਾਜਨਦੀਪ ਸਿੰਘ ਬੱਬੂ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਸ਼ਮਸ਼ੇਰ ਸਿੰਘ ਅਦਿ ਹਾਜ਼ਰ ਸਨ।

Related News