ਜਨਮ ਦਿਨ ਵਾਲੇ ਦਿਨ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ
Thursday, Oct 03, 2019 - 12:46 PM (IST)
ਤਰਨਤਾਰਨ (ਰਮਨ) - ਭੋਪਾਲ 'ਚ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਰਜੁਨ ਸਿੰਘ (24) ਪੁੱਤਰ ਡਾ. ਬਲਵਿੰਦਰ ਸਿੰਘ ਨਿਵਾਸੀ ਅਰਜੁਨ ਹਸਪਤਾਲ, ਭਾਗ ਸ਼ਾਹ ਮੁਹੱਲਾ, ਤਰਨਤਾਰਨ ਜੋ ਭੋਪਾਲ ਵਿਖੇ 3 ਸਾਲਾਂ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇਹ ਉਸ ਦੀ ਪੜ੍ਹਾਈ ਦਾ ਆਖਰੀ ਸਾਲ ਸੀ। ਅਰਜੁਨ ਸਿੰਘ ਅੱਜ ਸਵੇਰੇ ਆਪਣੇ ਕਿਸੇ ਕੰਮ ਲਈ ਘਰੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲਿਆ ਹੀ ਸੀ ਕਿ ਉਸ ਦੀ ਇਕ ਸੜਕ ਹਾਦਸੇ ਦੌਰਾਨ ਸਿਰ 'ਚ ਗਹਿਰੀ ਸੱਟ ਲੱਗਣ ਨਾਲ ਮੌਤ ਹੋ ਗਈ। ਅਰਜੁਨ ਸਿੰਘ ਦੇ ਪਿਤਾ ਡਾ. ਬਲਵਿੰਦਰ ਸਿੰਘ ਜੋ ਸਰਕਾਰੀ ਹਸਪਤਾਲ ਕਸੇਲ ਵਿਖੇ ਬਤੌਰ ਐੱਸ. ਐੱਮ. ਓ. ਹਨ ਅਤੇ ਮਾਤਾ ਡਾ. ਪ੍ਰਭਪ੍ਰੀਤ ਕੌਰ ਇਕ ਪ੍ਰਾਈਵੇਟ ਹਸਪਤਾਲ ਦੀ ਮਾਲਕਣ ਹੈ। ਮ੍ਰਿਤਕ ਦੀ ਲਾਸ਼ ਵੀਰਵਾਰ ਸਵੇਰੇ ਹਵਾਈ ਜਹਾਜ਼ ਰਾਹੀਂ ਤਰਨਤਾਰਨ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਅਰਜੁਨ ਸਿੰਘ ਦਾ ਅੱਜ ਬੁੱਧਵਾਰ ਨੂੰ ਜਨਮ ਦਿਨ ਸੀ ਅਤੇ ਅੱਜ ਹੀ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਦੁਖਦਾਈ ਖਬਰ ਸੁਣ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਾ. ਸੰਦੀਪ ਅਗਨੀਹੋਤਰੀ, ਜਤਿੰਦਰ ਕੁਮਾਰ ਸੂਦ, ਅਨਿਲ ਕੁਮਾਰ ਸ਼ੰਭੂ, ਪ੍ਰਤਾਪ ਸਿੰਘ ਦਵਾਈਆਂ ਵਾਲੇ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਸ਼ਾਮਲ ਸਨ।