ਚੋਰਾਂ ਨੇ ਕਰਿਆਨਾ ਸਟੋਰ ''ਚ ਕੀਤਾ ਹੱਥ ਸਾਫ
Thursday, Mar 07, 2019 - 12:18 PM (IST)

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਚੋਰਾਂ ਵਲੋਂ ਇਕ ਕਰਿਆਨਾ ਸਟੋਰ 'ਚੋਂ ਨਗਦੀ ਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਮਿੱਟੀ ਪੁੱਟਾ ਕਰਿਆਨਾ ਸਟੋਰ ਦੀ ਛੱਤ ਤੋੜ ਕੇ ਚੋਰ ਅੰਦਰ ਦਾਖਲ ਹੋਏ ਤੇ 50 ਹਜ਼ਾਰ ਦੇ ਕਰੀਬ ਨਕਦੀ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਦੁਕਾਨ ਮਾਲਕ ਉਸ ਸਮੇਂ ਲੱਗਾ ਜਦੋਂ ਉਸ ਨੇ ਅੱਜ ਸਵੇਰੇ ਦੁਕਾਨ ਦਾ ਸ਼ਟਰ ਖੋਲ੍ਹਿਆ। ਦੁਕਾਨ ਮਾਲਕ ਨੇ ਕਿਹਾ ਕਿ ਤਰਨਤਾਰਨ ਪੁਲਸ ਵਲੋਂ ਰਾਤ ਸਮੇਂ ਸ਼ਹਿਰ 'ਚ ਕੋਈ ਵੀ ਗਸ਼ਤ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਰਾਤ ਸਮੇਂ ਨਾਕੇ ਲਗਾਏ ਜਾ ਰਹੇ ਹਨ, ਜਿਸ ਕਾਰਨ ਤਰਨਤਾਰਨ ਸ਼ਹਿਰ ਸੁਰੱਖਿਅਤ ਨਹੀਂ ਹੈ।