ਤਰਨਤਾਰਨ ’ਚ ਚੱਲੀਆਂ ਗੋਲੀਆਂ, ਪੰਜ ਜ਼ਖਮੀ

Sunday, Feb 09, 2020 - 06:25 PM (IST)

ਤਰਨਤਾਰਨ ’ਚ ਚੱਲੀਆਂ ਗੋਲੀਆਂ, ਪੰਜ ਜ਼ਖਮੀ

ਤਰਨਤਾਰਨ (ਵਿਜੇ) : ਵਿਧਾਨ ਸਭਾ ਹਲਕਾ ਪ¤ਟੀ ਦੇ ਨਜ਼ਦੀਕੀ ਪਿੰਡ ਜੋੜ ਸਿੰਘ ਵਾਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਅੰਨ੍ਹੇਵਾਹ ਗੋਲੀਆਂ ਚੱਲਣ ਦੀ ਖਬਰ ਹੈ। ਇਸ ਵਾਰਦਾਤ ਵਿਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਗੋਲੀਆਂ ਚਲਾਉਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।

ਵਾਰਦਾਤ ਦੀ ਸੂਚਨਾ ਮਿਲਦੇ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪ¤ਟੀ ਵਿਖੇ ਦਾਖਲ ਕਰਵਾਇਆ ਹੈ। ਘਟਨਾ ਸਬੰਧੀ ਥਾਣਾ ਸਦਰ ਪ¤ਟੀ ਵ¤ਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News