ਲਗਾਤਾਰ ਵੱਧ ਰਹੀ ਮਹਿੰਗਾਈ ਨੇ ਵਿਗਾੜਿਆ ਸਬਜ਼ੀਆਂ ਦਾ ਜ਼ਾਇਕਾ

Wednesday, Nov 27, 2019 - 11:14 AM (IST)

ਲਗਾਤਾਰ ਵੱਧ ਰਹੀ ਮਹਿੰਗਾਈ ਨੇ ਵਿਗਾੜਿਆ ਸਬਜ਼ੀਆਂ ਦਾ ਜ਼ਾਇਕਾ

ਤਰਨਤਾਰਨ (ਵਿਜੇ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਮਹਿੰਗਾਈ ਇਸ ਕਦਰ ਵੱਧ ਗਈ, ਜੋ ਹੁਣ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀ। ਲੋਕਾਂ ਦੇ ਘਰਾਂ ’ਚ ਬਣਾਈਆਂ ਜਾਣ ਵਾਲੀਆਂ ਸਾਰੀਆਂ ਸਬਜ਼ੀਆਂ ਨੂੰ ਫਿੱਕਾ ਤੜਕਾ ਲੱਗ ਰਿਹਾ ਹੈ, ਜਿਸ ਦਾ ਕੋਈ ਸੁਆਦ ਵੀ ਨਹੀਂ ਆ ਰਿਹਾ। ਦੂਜੇ ਪਾਸੇ ਦੇਸ਼ ਦੀ ਚੱਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਦੇ ਤਹਿਤ ਬਾਜ਼ਾਰ ’ਚ ਪਿਆਜ਼ 80 ਰੁਪਏ ਕਿਲੋ, ਲਸਣ 240 ਰੁਪਏ ਪ੍ਰਤੀ ਕਿਲੋ, ਅਦਰਕ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। 

ਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਾਏ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਨੋਟਬੰਦੀ ਕੀਤੀ ਹੋਈ ਹੈ, ਉਸ ਸਮੇਂ ਤੋਂ  ਹਿੰਦੋਸਤਾਨ ਦੇ ਬੁਰੇ ਹਾਲਾਤ ਬੁਰੇ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ, ਤਾਂਕਿ ਉਨ੍ਹਾਂ ਦਾ ਆਰਥਿਕ ਬਜਟ ਕੁਝ ਘੱਟ ਹੋ ਸਕੇ। 


author

rajwinder kaur

Content Editor

Related News