ਸਰਕਾਰੀ ਖਜ਼ਾਨੇ ਨਾਲ ਛੇੜਛਾੜ ਤੇ ਗਬਨ ਦੋਸ਼ 'ਚ SDM ਸਮੇਤ ਪੰਜ ਖਿਲਾਫ ਮਾਮਲਾ ਦਰਜ

Friday, Sep 06, 2019 - 10:21 AM (IST)

ਸਰਕਾਰੀ ਖਜ਼ਾਨੇ ਨਾਲ ਛੇੜਛਾੜ ਤੇ ਗਬਨ ਦੋਸ਼ 'ਚ SDM ਸਮੇਤ ਪੰਜ ਖਿਲਾਫ ਮਾਮਲਾ ਦਰਜ

ਤਰਨਤਾਰਨ (ਰਮਨ) : ਜ਼ਿਲਾ ਪੱਟੀ ਦੀ ਪੁਲਸ ਵਲੋਂ ਪੀ.ਸੀ.ਐੱਸ. ਅਧਿਕਾਰੀ ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਤੋਂ ਇਲਾਵਾ ਪੰਜ ਵਿਅਕਤੀਆਂ ਖਿਲਾਫ ਸਰਕਾਰੀ ਖਜਾਨੇ ਨਾਲ ਛੇੜਛਾੜ ਕਰਨ ਤੇ ਗਬਨ ਦੇ ਦੋਸ਼ 'ਚ ਧੋਖਾਧੜੀ ਦੇ ਇਲਾਵਾ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੌਜੂਦਾਂ ਐੱਸ.ਡੀ.ਐੱਮ. ਪੱਟੀ ਵਲੋਂ ਦਰਜ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਸਮੇਂ 'ਚ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਦੌਰਾਨ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਮਲੇ 'ਚ ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਵਲੋਂ ਇਕ ਕਰੋੜ 63 ਲੱਖ 67 ਹਜ਼ਾਰ 975 ਰੁਪਏ ਦਾ ਗਬਨ ਕੀਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਐੱਸ.ਐੱਸ.ਪੀ. ਧਰੁਵ ਦਹੀਆ ਦੇ ਆਦੇਸ਼ਾਂ ਤੋਂ ਬਾਅਦ ਥਾਣਾ ਪੱਟੀ 'ਚ ਦਰਜ ਕੀਤਾ ਗਿਆ ਹੈ। ਫਿਲਹਾਲ ਸਾਰੇ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ।


author

Baljeet Kaur

Content Editor

Related News