ਕੁੜੀ ਨੂੰ ਆਪਣੇ ਪ੍ਰੇਮੀ 'ਤੇ ਭਰੋਸਾ ਕਰਨਾ ਪਿਆ ਮਹਿੰਗਾ, ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ

Friday, Jul 10, 2020 - 11:52 AM (IST)

ਕੁੜੀ ਨੂੰ ਆਪਣੇ ਪ੍ਰੇਮੀ 'ਤੇ ਭਰੋਸਾ ਕਰਨਾ ਪਿਆ ਮਹਿੰਗਾ, ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ

ਤਰਨਤਾਰਨ (ਰਾਜੂ) : ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਗ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੇ ਨੌਜਵਾਨ ਵਲੋਂ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਇਕ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 16 ਸਾਲਾਂ ਪੀੜਤਾ ਨੇ ਦੱਸਿਆ ਕਿ ਉਹ 10ਵੀਂ ਜਮਾਤ 'ਚ ਪੜ੍ਹਦੀ ਹੈ। ਕਰੀਬ 6/7 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਉਸ ਦਾ ਪਿੱਛਾ ਕਰਨ ਲੱਗ ਪਿਆ ਜਿਸ ਨੇ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਅਤੇ ਬੀਤੀ 6 ਜੁਲਾਈ ਦੀ ਰਾਤ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਪਿੰਡ ਆਇਆ ਅਤੇ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਖੇਤਾਂ 'ਚ ਲੱਗੀ ਮੋਟਰ 'ਤੇ ਲੈ ਗਿਆ, ਜਿੱਥੇ ਕਮਰੇ 'ਚ ਲਿਜਾ ਕੇ ਉਸ ਨਾਲ ਲਗਾਤਾਰ 2 ਦਿਨ ਤੱਕ ਜਬਰ-ਜ਼ਿਨਾਹ ਕਰਦਾ ਰਿਹਾ ਅਤੇ ਫਿਰ ਉਸ ਨੂੰ ਵਿਆਹ ਦੀਆਂ ਤਿਆਰੀਆਂ ਕਰਨ ਦਾ ਲਾਰਾ ਲਗਾ ਕੇ ਵਾਪਸ ਆ ਗਿਆ ਪਰ ਬਾਅਦ 'ਚ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

PunjabKesariਇਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਈ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ 'ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਚੌਧਰੀਵਾਲਾ ਖ਼ਿਲਾਫ਼ ਮੁਕੱਦਮਾ ਨੰਬਰ 212 ਧਾਰਾ 376/363/366ਏ ਆਈ. ਪੀ. ਸੀ., 3 ਪੋਸਕੋ ਐਕਟ, 4 ਐੱਸ. ਸੀ. ਐੱਸ. ਟੀ. ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਇਨਸਾਨੀਅਤ ਸ਼ਰਮਸਾਰ: ਹਵਸ ਦੇ ਅੰਨ੍ਹੇ ਨੇ 7 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ


author

Baljeet Kaur

Content Editor

Related News