ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਏ ਸੱਥਰ, ਪਿਤਾ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋਂਦਾ ਰਿਹਾ ਜਵਾਕ

Friday, Feb 12, 2021 - 02:34 PM (IST)

ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਏ ਸੱਥਰ, ਪਿਤਾ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋਂਦਾ ਰਿਹਾ ਜਵਾਕ

ਤਰਨਤਾਰਨ (ਵਿਜੈ): ਪੰਜਾਬ ਵਿਚ ਇਕ ਵਾਰ ਫਿਰ ਨਸ਼ੇ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਪਹਿਲਵਾਨਕੇ ਦਰਾਜਕੇ ਦੇ ਇਕ ਵਿਅਕਤੀ ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮਿ੍ਰਤਕ ਦੀ ਪਛਾਣ ਹੀਰਾ ਸਿੰਘ ਦੇ ਰੂਪ ਵਿਚ ਹੋਈ ਹੈ। ਮਿ੍ਰਤਕ ਦੀ ਪਤਨੀ ਤੇ ਭਰਾ ਨੇ ਭਿੱਖੀਵਿੰਡ ਦੇ ਮੇਨ ਚੌਕ ਵਿਚ ਲਾਸ਼ ਰੱਖ ਕੇ ਪੁਲਸ ਦਾ ਪਿੱਟ ਸਿਆਪਾ ਕੀਤਾ ਅਤੇ ਪੁਲਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ’ਤੇ ਵੱਡੇ ਸਵਾਲ ਖੜ੍ਹੇ ਕੀਤੇ। ਪਰਿਵਾਰ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ , ਡੀ. ਐੱਸ. ਪੀ. ਰਾਜਵੀਰ ਸਿੰਘ ਅਤੇ ਥਾਣਾ ਮੁੱਖੀ ਭਿੱਖੀਵਿੰਡ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ਼ਹਿ ’ਤੇ ਪਿੰਡ ਵਿਚ ਵੱਡੇ ਪੱਧਰ ’ਤੇ ਸ਼ਰ੍ਹੇਆਮ ਸਮੈਕ ਵਿਕਦੀ ਹੈ। ਉਸ ਦਾ ਪਤੀ ਹੀਰਾ ਸਿੰਘ ਵੀ ਸਮੈਕ ਦਾ ਆਦੀ ਹੋ ਗਿਆ ਸੀ ਤੇ ਅੱਜ ਇਸ ਨਸ਼ੇ ਨੇ ਉਸ ਦੀ ਜਾਨ ਲੈ ਲਈ। 

ਇਹ ਵੀ ਪੜ੍ਹੋ:  8 ਮਹੀਨੇ ਪਹਿਲਾਂ ਵਿਆਹੀ ਕੁੜੀ ਵੱਲੋਂ ਖ਼ੁਦਕੁਸ਼ੀ, ਸਹੁਰਾ ਪਰਿਵਾਰ 'ਤੇ ਗੰਭੀਰ ਇਲਜ਼ਾਮ

ਹੱਥਾਂ ਵਿਚ ਪਿਓ ਦੀ ਲਾਸ਼ ਨੂੰ ਫੜ ਕੇ ਉਠਾਉਣ ਦੀ ਕੋਸ਼ਿਸ਼ ਕਰ ਰਹੇ ਇਸ ਬੱਚੇ ਦੇ ਬੋਲ ਤੁਹਾਡੇ ਵੀ ਦਿਲ ਨੂੰ ਚੀਰ ਰਹੇ ਹੋਣਗੇ। ਕੋਲ ਬੈਠੀ ਮਾਂ ਦੇ ਕੀਰਨੇ ਸੁਣ ਇਸ ਬੱਚੇ ਦੇ ਦਿਲ ’ਤੇ ਕੀ ਬੀਤ ਰਹੀ ਹੋਵੇਗੀ। ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਜਿਸ ਬਾਪ ਦੀ ਉਂਗਲੀ ਫੜ ਇਸ ਬੱਚੇ ਨੇ ਤੁਰਨਾ ਸਿੱਖਿਆ ਹੈ। ਅੱਜ ਚਾਹ ਕੇ ਉਸ ਬਾਪ ਨੂੰ ਉਠਾ ਕੇ ਇਹ ਤੋਰ ਨਹੀਂ ਸਕਦਾ। ਜਿਸ ਮਾਂ ਦੇ ਹੱਸਦੇ ਚਿਹਰੇ ’ਚ ਇਸ ਦੀ ਪੂਰੀ ਦੁਨੀਆ ਵੱਸਦੀ ਹੈ। ਉਸ ਦਾ ਰੋਂਦਾ ਚਿਹਰਾ ਇਸ ਦੇ ਮਾਸੂਮ ਦਿਲ ’ਤੇ ਕਹਿਰ ਢਾਅ ਰਿਹਾ ਹੈ ਪਰ ਇਹ ਬੱਚਾ ਲਾਚਾਰ ਆਪਣੀ ਲੁੱਟਦੀ ਹੋਈ ਦੁਨੀਆ ਦੇਖ ਰਿਹਾ ਹੈ। ਇਸ ਬੱਚੇ ਦਾ ਕੀ ਕਸੂਰ ਹੈ? ਇਸ ਦੇ ਗੁਨਾਹਗਾਰ ਕੌਣ ਨੇ? ਕੌਣ ਹੈ ਜਿਸ ਨੇ ਇਸ ਮਾਸੂਮ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ। ਸਵਾਲ ਬਹੁਤ ਨੇ.... ਜਵਾਬ ਸਿਰਫ ਇਕ ਹੈ , ਨਸ਼ਾ?

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਹਰਪਾਲ ਸਿੰਘ ਸੰਘਾ ਨੂੰ ਕੀਤਾ ਬਹਾਲ

PunjabKesari

ਉੱਧਰ ਪਿਤਾ ਦੀ ਲਾਸ਼ ਕੋਲ ਬੈਠੇ 8 ਸਾਲ ਦੇ ਮਾਸੂਮ ਦੀ ਦੁਨੀਆ ਉੱਜੜ ਚੁੱਕੀ ਹੈ। ਉਹ ਵਾਰ-ਵਾਰ ਆਪਣੇ ਪਿਤਾ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਸ ਦਾ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਹੈ। ਇਹ ਮੰਨਣ ਨੂੰ ਉਸ ਦਾ ਦਿਲ ਨਹੀਂ ਕਰ ਰਿਹਾ। ਬੱਚੇ ਦਾ ਵਿਰਲਾਪ ਦੇਖ ਹਰ ਦਿਲ ਰੋ ਉੱਠਿਆ। ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਪਰਿਵਾਰ ਨੇ ਚੌਕ ਤੋਂ ਲਾਸ਼ ਨੂੰ ਚੁੱਕਿਆ ਤੇ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ। ਉੱਧਰ ਇਲਜ਼ਾਮਾਂ ’ਤੇ ਡੀ. ਐੱਸ. ਪੀ. ਤੋਂ ਜਾਣਕਾਰੀ ਲੈਣੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਡੀ. ਐੱਸ. ਪੀ. ਦਫਤਰ ਵਿਚ ਵੀ ਉਹ ਨਹੀਂ ਮਿਲੇ। 

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ 


author

Shyna

Content Editor

Related News