ਕਰਨਾਟਕਾ ਤੋਂ ਪੁੱਜਾ ਨੌਜਵਾਨ ਆਇਆ ਪਾਜ਼ੇਟਿਵ, 2 ਕੋਰੋਨਾ ਮੁਕਤ ਕੈਦੀਆਂ ਨੂੰ ਕੀਤਾ ਜੇਲ ਰਵਾਨਾ
Sunday, Jul 12, 2020 - 10:58 AM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਅੰਦਰ ਬੀਤੇ ਕੱਲ ਜਿੱਥੇ ਇਕ ਕੋਰੋਨਾ ਪਾਜ਼ੇਟਿਵ ਪਾਏ ਗਏ ਨੌਜਵਾਨ ਨੂੰ ਕੋਵਿਡ ਕੇਅਰ ਸੈਂਟਰ ਵਿਖੇ ਭੇਜਿਆ ਗਿਆ ਹੈ ਉੱਥੇ 2 ਵਿਚਾਰ ਅਧੀਨ ਕੈਦੀਆਂ ਨੂੰ ਕੋਰੋਨਾ ਮੁਕਤ ਹੋਣ 'ਤੇ ਵਾਪਸ ਜੇਲ ਰਵਾਨਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਨਵ-ਨਿਯੁਕਤ ਐੱਸ. ਐੱਮ. ਓ. ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਕਰੀਬ 17 ਦਿਨ ਪਹਿਲਾਂ ਦਾਖਲ ਕੀਤੇ ਗਏ ਪੱਟੀ ਜੇਲ ਦੇ ਵਿਚਾਰ ਅਧੀਨ ਕੈਦੀ ਜਿਨ੍ਹਾਂ 'ਚ 63 ਸਾਲਾਂ ਪਿੰਡ ਮੱਧਰ ਨਿਵਾਸੀ ਸ਼ੀਤਲ ਸਿੰਘ ਅਤੇ ਅੰਮ੍ਰਿਤਸਰ ਨਿਵਾਸੀ 25 ਸਾਲਾਂ ਰਿਕਸ਼ਿਤ ਸੈਣੀ ਨੂੰ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਉਪਰੰਤ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਸਬ ਜੇਲ ਪੱਟੀ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਛੋਟੇ ਭਰਾ ਨੇ ਸੁੱਤੀ ਪਈ ਭੈਣ ਨੂੰ ਗੋਲੀਆਂ ਨਾਲ ਭੁੰਨ੍ਹਿਆ
ਐੱਸ.ਐੱਮ. ਓ. ਮਹਿਤਾ ਨੇ ਦੱਸਿਆ ਕਿ ਕਰਨਾਟਕ ਰਾਜ ਵਿਖੇ ਪ੍ਰਾਈਵੇਟ ਕੰਪਨੀ 'ਚ ਤਾਇਨਾਤ 30 ਸਾਲਾਂ ਨੌਜਵਾਨ ਜੋ ਪਿੰਡ ਕੁੱਲਾ (ਪੱਟੀ) ਦਾ ਵਸਨੀਕ ਹੈ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਉਸ ਨੂੰ ਮਾਈ ਭਾਗੋ ਨਰਸਿੰਗ ਕਾਲਜ ਤਰਨਤਾਰਨ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਕਿਉਂ ਕਿ ਇਸ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲਾ ਨਿਵਾਸੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਸਬੰਧੀ ਸੈਂਪਲ ਐਤਵਾਰ ਲਏ ਜਾ ਰਹੇ ਹਨ। ਇਸ ਮੌਕੇ ਨਰਸਿੰਗ ਸਿਸਟਰ ਕੁਲਵੰਤ ਕੌਰ, ਡਰਾਈਵਰ ਦਲਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋਂ : ਹੈਵਾਨੀਅਤ: 19 ਸਾਲਾ ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਗੈਂਗਰੇਪ, ਬੇਹੋਸ਼ ਹੋਣ 'ਤੇ ਵੀ ਨਹੀਂ ਬਕਸ਼ਿਆ