ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਸਿਵਾ ਠੰਡਾ ਹੋਣ ਤੋਂ ਪਹਿਲਾਂ ਹੀ ਨਸ਼ੇ ਨਾਲ ਘਰ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ
Friday, Aug 11, 2023 - 08:32 AM (IST)

ਤਰਨਤਾਰਨ (ਰਮਨ) : ਜ਼ਿਲ੍ਹੇ ਦੇ ਪਿੰਡ ਬੁਰਜ ਨੱਥੋਕੇ ਵਿਖੇ ਬੀਤੇ ਮੰਗਲਵਾਰ ਰਾਤ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀ ਭੇਟ ਚੜ੍ਹ ਗਿਆ ਸੀ, ਜਿਸ ਤੋਂ ਦੂਸਰੇ ਦਿਨ ਉਸ ਦੇ ਚਚੇਰੇ ਭਰਾ ਦੀ ਵੀ ਨਸ਼ੇ ਨਾਲ ਮੌਤ ਹੋਣ ਦਾ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਕੀ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ? ਜਾਣੋ ਕੀ ਕਹਿੰਦੈ ਅਧਿਐਨ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਬੁਰਜ ਨੱਥੋਕੇ ਦੇ ਨਿਵਾਸੀ ਇੰਦਰਜੀਤ ਸਿੰਘ (40) ਉਰਫ ਲਾਡੀ ਪੁੱਤਰ ਮਨਜੀਤ ਸਿੰਘ ਜੋ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਸੀ, ਜਿਸ ਨੂੰ ਪਰਿਵਾਰ ਵਲੋਂ ਬੀਤੇ ਇਕ ਮਹੀਨਾ ਪਹਿਲਾਂ ਉਸ ਦੇ ਮਾਮੇ ਕੋਲ ਨਿਊਜ਼ੀਲੈਂਡ ਵਿਖੇ ਭੇਜ ਦਿੱਤਾ ਗਿਆ ਸੀ, ਜਿੱਥੋਂ ਕਰੀਬ 15 ਦਿਨ ਪਹਿਲਾਂ ਉਹ ਵਾਪਸ ਭਾਰਤ ਪਰਤ ਆਇਆ।
ਇੰਦਰਜੀਤ ਸਿੰਘ ਨੂੰ ਸੁਧਾਰਨ ਲਈ ਪਰਿਵਾਰ ਵਲੋਂ ਅੰਮ੍ਰਿਤਸਰ ਵਿਖੇ ਨਾਨਕਿਆਂ ਘਰ ਭੇਜ ਦਿੱਤਾ ਗਿਆ। ਬੀਤੇ ਬੁੱਧਵਾਰ ਇੰਦਰਜੀਤ ਸਿੰਘ ਆਪਣੇ ਨਾਨਕੇ ਘਰੋਂ ਬਾਹਰ ਬਿਨਾਂ ਦੱਸੇ ਚਲਾ ਗਿਆ ਅਤੇ ਉਸ ਵਲੋਂ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸਦੀ ਸਿਹਤ ਬਹੁਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਇੰਦਰਜੀਤ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਦੀ ਸ਼ਨਾਖਤ ਅੰਮ੍ਰਿਤਸਰ ਪੁਲਸ ਵਲੋਂ ਕਰਦੇ ਹੋਏ ਲਾਸ਼ ਨੂੰ ਵੀਰਵਾਰ ਸ਼ਾਮ ਪਰਿਵਾਰ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।