ਇਸ਼ਕ ''ਚ ਅੰਨ੍ਹੀ ਨਾਬਾਲਗ ਦੀ ਕਰਤੂਤ, ਪਰਿਵਾਰ ਨੂੰ ਨਸ਼ੀਲੀ ਚੀਜ਼ ਪਿਆ ਪ੍ਰੇਮੀ ਨਾਲ ਹੋਈ ਫਰਾਰ

Monday, Jun 15, 2020 - 10:29 AM (IST)

ਇਸ਼ਕ ''ਚ ਅੰਨ੍ਹੀ ਨਾਬਾਲਗ ਦੀ ਕਰਤੂਤ, ਪਰਿਵਾਰ ਨੂੰ ਨਸ਼ੀਲੀ ਚੀਜ਼ ਪਿਆ ਪ੍ਰੇਮੀ ਨਾਲ ਹੋਈ ਫਰਾਰ

ਤਰਨਤਾਰਨ (ਰਾਜੂ) : ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਡਾਲੇਕੇ ਵਿਖੇ ਪਰਿਵਾਰ ਨੂੰ ਚਾਹ 'ਚ ਨਸ਼ੀਲੀ ਚੀਜ਼ ਪਿਲਾ ਕੇ ਨਾਬਾਲਗ ਲੜਕੀ ਵਲੋਂ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਤਹਿਤ ਨੌਜਵਾਨ ਵਿਰੁੱਧ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋਂ : ਗੁਰਦਾਸਪੁਰ 'ਚ ਔਰਤ ਸਮੇਤ 3 ਨਵੇਂ ਮਰੀਜ਼ਾਂ ਦੀ ਪੁਸ਼ਟੀ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਡਾਲੇਕੇ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਉਹ ਆਪਣੇ ਬੱਚਿਆਂ ਸਮੇਤ ਰਹਿੰਦੀ ਹੈ। ਬੀਤੀ 31 ਮਈ ਦੀ ਰਾਤ ਉਸ ਦੀ ਲੜਕੀ ਜਿਸ ਦੀ ਉਮਰ 16 ਸਾਲ ਹੈ, ਨੇ ਚਾਹ ਵਿਚ ਮਿਲਾ ਕੇ ਕੋਈ ਨਸ਼ੀਲੀ ਚੀਜ਼ ਸਾਨੂੰ ਪਿਲਾ ਦਿੱਤੀ ਜਿਸ ਕਾਰਨ ਸਾਰਾ ਪਰਿਵਾਰ ਬੇਹੋਸ਼ ਹੋ ਗਿਆ। ਜਦ ਹੋਸ਼ ਆਈ ਤਾਂ ਵੇਖਿਆ ਕਿ ਲੜਕੀ ਘਰ ਵਿਚੋਂ ਗਾਇਬ ਸੀ। ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਿੰਡ ਖਾਰਾ ਨਿਵਾਸੀ ਕੈਪਟਨ ਨਾਮਕ ਨੌਜਵਾਨ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਇਸ ਸਬੰਧੀ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਕੈਪਟਨ ਪੁੱਤਰ ਬਿੱਲੂ ਵਾਸੀ ਖਾਰਾ ਵਿਰੁੱਧ ਮੁਕੱਦਮਾ ਨੰਬਰ 226 ਧਾਰਾ 363/366ਏ/120ਬੀ-ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਦੁਬਈ 'ਚ ਜਵਾਨ ਪੁੱਤ ਦੀ ਮੌਤ, ਲਾਸ਼ ਦੇਖਣ ਨੂੰ ਤਰਸਿਆ ਪਰਿਵਾਰ


author

Baljeet Kaur

Content Editor

Related News