ਦਾਜ ਖਾਤਰ ਸਹੁਰੇ ਪਰਿਵਾਰ ਨੇ ਕੁੱਟਮਾਰ ਕਰ ਕੇ ਵਿਆਹੁਤਾ ਨੂੰ ਘਰੋਂ ਕੱਢਿਆ

Wednesday, Sep 18, 2019 - 11:23 AM (IST)

ਦਾਜ ਖਾਤਰ ਸਹੁਰੇ ਪਰਿਵਾਰ ਨੇ ਕੁੱਟਮਾਰ ਕਰ ਕੇ ਵਿਆਹੁਤਾ ਨੂੰ ਘਰੋਂ ਕੱਢਿਆ

ਤਰਨਤਾਰਨ (ਰਾਜੂ) : ਤਰਨਤਾਰਨ ਵਿਖੇ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਵਿਆਹੁਤਾ ਨੂੰ ਸਹੁਰੇ ਪਰਿਵਾਰ ਵਲੋਂ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਪਤੀ, ਸਹੁਰਾ ਅਤੇ ਸੱਸ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਵਿਆਹੁਤਾ ਨੇ ਦੱਸਿਆ ਕਿ ਉਸ ਦਾ ਵਿਆਹ ਲਵਪ੍ਰੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਨਾਲ ਪੂਰੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਪਰ ਉਸ ਦਾ ਸਹੁਰਾ ਪਰਿਵਾਰ ਦਾਜ ਤੋਂ ਖੁਸ਼ ਨਹੀਂ ਹੋਇਆ ਅਤੇ ਵਿਆਹ ਤੋਂ ਬਾਅਦ ਹੀ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦ ਉਹ ਦਾਜ ਲਿਆਉਣ ਦੀ ਮੰਗ ਪੂਰੀ ਨਾ ਕਰ ਸਕੀ ਤਾਂ ਸਹੁਰੇ ਪਰਿਵਾਰ ਨੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਪਹਿਲਾਂ ਦਿੱਤਾ ਦਾਜ ਦਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ। ਇਸ ਸਬੰਧੀ ਏ. ਐੱਸ. ਆਈ. ਬਲਵਿੰਦਰ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵਲੋਂ ਕਰਨ ਉਪਰੰਤ ਲਵਪ੍ਰੀਤ ਸਿੰਘ (ਪਤੀ), ਕੰਵਲਜੀਤ ਸਿੰਘ (ਸਹੁਰਾ) ਅਤੇ ਪਰਮਜੀਤ ਕੌਰ (ਸੱਸ) ਵਾਸੀਆਨ ਤਰਨਤਾਰਨ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News