ਤਰਨਤਾਰਨ ਦੇ DC ਦੀ ਚੰਡੀਗੜ੍ਹ ਦੇ ਸੈਕਟਰ-7 ਕੋਠੀ ’ਚੋਂ ਲੱਖਾਂ ਦੇ ਗਹਿਣੇ ਚੋਰੀ, ਪਰਿਵਾਰ ਨਾਲ ਗਏ ਸਨ ਹੈਦਰਾਬਾਦ

Tuesday, Jul 26, 2022 - 01:29 PM (IST)

ਤਰਨਤਾਰਨ ਦੇ DC ਦੀ ਚੰਡੀਗੜ੍ਹ ਦੇ ਸੈਕਟਰ-7 ਕੋਠੀ ’ਚੋਂ ਲੱਖਾਂ ਦੇ ਗਹਿਣੇ ਚੋਰੀ, ਪਰਿਵਾਰ ਨਾਲ ਗਏ ਸਨ ਹੈਦਰਾਬਾਦ

ਚੰਡੀਗੜ੍ਹ (ਸੁਸ਼ੀਲ)- ਪਟਿਆਲਾ ਦੇ ਡੀ. ਸੀ. ਦੀ ਸੈਕਟਰ-7 ਦੀ ਕੋਠੀ ਵਿਚ ਹੋਈ ਚੋਰੀ ਦੀ ਘਟਨਾ ਤੋਂ ਕਰੀਬ ਇਕ ਮਹੀਨੇ ਬਾਅਦ ਚੋਰਾਂ ਨੇ ਤਰਨਤਾਰਨ ਦੇ ਡੀ. ਸੀ. ਮੋਨੀਸ਼ ਕੁਮਾਰ ਦੀ ਸੈਕਟਰ-7 ਵਿਚ ਕੋਠੀ ਵਿਚੋਂ ਵੀ ਚੋਰੀ ਹੋ ਗਈ। ਡੀ. ਸੀ. ਮੋਨੀਸ਼ ਕੁਮਾਰ ਦੀ ਸੈਕਟਰ-7 ਸਥਿਤ ਕੋਠੀ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਜਦੋਂ ਚੋਰੀ ਦੀ ਘਟਨਾ ਵਾਪਰੀ ਤਾਂ ਡੀ.ਸੀ. ਮੋਨੀਸ਼ ਕੁਮਾਰ ਪਰਿਵਾਰ ਨਾਲ ਹੈਦਰਾਬਾਦ ਗਏ ਹੋਏ ਸਨ। ਹੈਦਰਾਬਾਦ ਤੋਂ ਪਰਤ ਕੇ ਡੀ.ਸੀ. ਦੀ ਪਤਨੀ ਡਾ. ਮ੍ਰਿਣਾਲਿਨੀ ਸੀ. ਕੁਮਾਰ ਜੋ ਸੈਕਟਰ-16 ਜਨਰਲ ਹਸਪਤਾਲ ਵਿਚ ਮੈਡੀਕਲ ਅਫਸਰ ਤਾਇਨਾਤ ਹਨ, ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਸੈਕਟਰ-26 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਫੋਰੈਂਸਿਕ ਮੋਬਾਈਲ ਟੀਮ ਨੂੰ ਬੁਲਾਇਆ। ਟੀਮ ਨੇ ਕੋਠੀ ਅੰਦਰੋਂ ਚੋਰਾਂ ਦੇ ਉਂਗਲਾਂ ਦੇ ਨਿਸ਼ਾਨ ਬਰਾਮਦ ਕੀਤੇ। ਮੈਡੀਕਲ ਅਫਸਰ ਡਾ. ਮ੍ਰਿਣਾਲਿਨੀ ਦੀ ਸ਼ਿਕਾਇਤ ’ਤੇ ਸੈਕਟਰ-26 ਥਾਣਾ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-7 ਸਥਿਤ ਕੋਠੀ ਨੰਬਰ-902 ਦੀ ਵਸਨੀਕ ਡਾ. ਮ੍ਰਿਣਾਲਿਨੀ ਸੀ. ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਪਤੀ ਆਈ.ਏ.ਐੱਸ. ਮੋਨੀਸ਼ ਕੁਮਾਰ ਨਾਲ 19 ਜੁਲਾਈ ਨੂੰ ਹੈਦਰਾਬਾਦ ਗਏ ਸਨ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

24 ਜੁਲਾਈ ਨੂੰ ਜਦੋਂ ਉਹ ਵਾਪਿਸ ਚੰਡੀਗੜ੍ਹ ਆਏ ਤਾਂ ਡਰਾਈਵਰ ਸੰਦੀਪ ਕੁਮਾਰ ਉਨ੍ਹਾਂ ਨੂੰ ਏਅਰਪੋਰਟ ’ਤੇ ਲੈਣ ਆਇਆ। ਜਦੋਂ ਉਹ ਸੈਕਟਰ-7 ਸਥਿਤ ਕੋਠੀ ਕੋਲ ਪਹੁੰਚੀ ਤਾਂ ਲੱਕੜ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਜਦੋਂ ਡਾਕਟਰ ਮਿ੍ਣਾਲਿਨੀ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਗਏ ਤਾਂ ਗੋਦਰੇਜ ਦੀ ਅਲਮਾਰੀ ਦਾ ਦਰਵਾਜ਼ਾ ਅਤੇ ਲਾਕਰ ਟੁੱਟਿਆ ਹੋਇਆ ਸੀ। ਅਲਮੀਰਾ ਅੰਦਰੋਂ ਗਹਿਣਿਆਂ ਨਾਲ ਭਰਿਆ ਲੱਕੜ ਦਾ ਡੱਬਾ ਅਤੇ ਗਹਿਣਿਆਂ ਦਾ ਬੈਗ ਚੋਰੀ ਹੋ ਗਿਆ ਸੀ।

ਕੋਠੀ ਵਿਚੋਂ ਇਹ ਸਾਮਾਨ ਹੋਇਆ ਚੋਰੀ
ਕੋਠੀ ’ਚ ਇਕ ਲੱਕੜ ਦੇ ਬਕਸੇ ਵਿਚੋਂ ਹੀਰਿਆਂ ਅਤੇ ਸੋਨੇ ਦੇ ਸੱਤ ਕਿੱਟੀ ਸੈੱਟ, ਦਸ ਸੋਨੇ ਦੀਆਂ ਚੇਨਾਂ, 12 ਸੋਨੇ ਅਤੇ ਹੀਰਿਆਂ ਦੀਆਂ ਮੁੰਦਰੀਆਂ, ਤਿੰਨ ਹੀਰਿਆਂ ਦੀਆਂ ਚੂੜੀਆਂ, ਇਕ ਸੋਨੇ ਦਾ ਕੜਾ, ਚਾਰ ਸੋਨੇ ਦੀਆਂ ਚੂੜੀਆਂ, ਚਾਰ ਘੜੀਆਂ, ਵੀਹ ਚਾਂਦੀ ਦੇ ਸਿੱਕੇ, ਛੇ ਸੋਨੇ ਦੇ ਸਿੱਕੇ ਚੋਰੀ ਹੋ ਗਏ। ਇਸ ਤੋਂ ਇਲਾਵਾ ਪਲਾਸਟਿਕ ਦੇ ਡੱਬੇ ਵਿਚ ਪੁਖਰਾਜ ਅਤੇ ਹੀਰੇ ਦੀਆਂ ਵਸਤੂਆਂ ਸਨ, ਜਿਸ ਵਿਚ ਹੀਰੇ ਦੇ ਮੰਗਲ ਸੂਤਰ, ਤਿੰਨ ਹੀਰਿਆਂ ਦੀਆਂ ਮੁੰਦਰੀਆਂ, ਸੋਨੇ ਦੀ ਚੇਨ, ਸੋਨਾ ਅਤੇ ਹੀਰੇ ਦੇ ਪੁਖਰਾਜ ਸਨ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਪਟਿਆਲਾ ਡੀ. ਸੀ. ਕੀ ਕੋਠੀ ’ਚ ਚੋਰੀ ਕਰਨ ਵਾਲੇ ਨਹੀਂ ਫੜੇ ਗਏ
ਚੋਰਾਂ ਨੇ ਇਸ ਤੋਂ ਪਹਿਲਾਂ 29 ਜੂਨ ਨੂੰ ਪਟਿਆਲਾ ਦੀ ਡੀ. ਸੀ. ਸਾਕਸ਼ੀ ਸਾਹਨੀ ਨੇ ਸੈਕਟਰ-7 ਸਥਿਤ ਸਰਕਾਰੀ ਕੋਠੀ ਵਿਚੋਂ ਗਹਿਣੇ ਚੋਰੀ ਕੀਤੇ ਸਨ। ਕੋਠੀ ਦੀ ਪਹਿਲੀ ਮੰਜ਼ਿਲ ਤੋਂ ਲੱਖਾਂ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ ਹੋ ਗਏ। ਚੋਰ ਪਛਾਣ ਲੁਕਾਉਣ ਲਈ ਕੈਮਰਿਆਂ ਦੇ ਡੀ.ਵੀ.ਆਰ. ਵੀ ਲੈ ਗਏ ਸਨ। ਸੈਕਟਰ-26 ਥਾਣਾ ਪੁਲਸ ਨੇ ਸੁਰੱਖਿਆ ਗਾਰਡ ਹਰਨੇਕ ਦੀ ਸ਼ਿਕਾਇਤ ’ਤੇ ਚੋਰੀ ਦਾ ਕੇਸ ਦਰਜ ਕਰ ਲਿਆ ਸੀ ਪਰ ਪੁਲਸ ਅਜੇ ਤੱਕ ਚੋਰੀ ਦਾ ਮਾਮਲਾ ਹੱਲ ਨਹੀਂ ਕਰ ਸਕੀ।
 


author

rajwinder kaur

Content Editor

Related News