ਗੰਦਗੀ ਦੀ ਬੰਦਰਗਾਹ ਬਣਿਆ ਕਸਬਾ ਟਾਂਡਾ ਉੜਮੁੜ

05/20/2018 3:26:03 PM

ਟਾਂਡਾ ਉੜਮੁੜ (ਜਸਵਿੰਦਰ)— ਜ਼ਿਲਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ 'ਚ ਪੈਂਦੇ ਅਹੀਆਪੁਰ, ਦਸ਼ਮੇਸ਼ ਨਗਰ, ਦਾਰਾਪੁਰ, ਡਾਲਾ ਅਤੇ ਵੱਖ-ਵੱਖ ਸ਼ਹਿਰ ਨੁਮਾ ਕਸਬੇ ਮਸ਼ਹੂਰ ਟਾਂਡਾ ਉੜਮੁੜ ਕਸਬੇ ਕਰਕੇ ਜਾਂਣੇ ਜਾਦੇ ਹਨ। ਇਸ ਕਸਬੇ 'ਚ ਪੁਲਸ ਸਟੇਸ਼ਨ, ਸਰਕਾਰੀ ਕਾਲਜ, ਸੀਨੀਅਰ ਸੈਕੰਡਰੀ ਸਕੂਲ, ਅੱਧੀ ਦਰਜਨ ਤੋਂ ਵੱਧ ਹੋਰ ਸਕੂਲ, ਸਬ ਤਹਿਸੀਲ, ਬੀ. ਡੀ. ਦਫਤਰ, ਉੱਪ ਖਜਾਨਾ, ਬੱਸ ਅੱਡਾ, ਰੇਲਵੇ ਸਟੇਸ਼ਨ, ਮਿੰਨੀ ਇੰਡਸਟਰੀ, ਪਸ਼ੂਆਂ ਦੀ ਮੰਡੀ, ਸਿਨੇਮਾ ਘਰ, ਮਨੁੱਖਾਂ ਅਤੇ ਪਸ਼ੂਆਂ ਦਾ ਹਸਪਤਾਲ, ਸਬਜੀ ਮੰਡੀ, ਅੱਧੀ ਦਰਜਨ ਤੋਂ ਵੱਧ ਪੈਟਰੋਲ ਪੰਪ, ਦਾਣਾ ਮੰਡੀ ਆਦਿ ਸਥਾਪਤ ਹਨ। ਇਨ੍ਹਾਂ ਦੇ ਨਾਲ-ਨਾਲ ਨਾਮਵਰ ਧਾਰਮਿਕ ਅਸਥਾਨ ਵੀ ਹਨ ਪਰ ਜੇਕਰ ਟਾਂਡਾ ਉੜਮੁੜ 'ਚ ਸਫਾਈ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਟਾਂਡਾ-ਉੜਮੁੜ ਕਈ ਸਹੂਲਤਾਂ ਤੋਂ ਅਜੇ ਸੱਖਣਾ ਹੈ। ਜਦੋਂ ਇਸ ਕਸਬੇ ਦੀ ਬਾਰੀਕੀ ਨਾਲ ਗੌਰ ਕਰਦੇ ਹਾਂ ਤਾਂ ਇਥੇ ਸਫਾਈ ਦੀ ਘਾਟ ਪਰਤੱਖ ਰੜਕਦੀ ਹੈ। ਸਬਜੀ ਮੰਡੀ ਅਤੇ ਦਾਣਾ ਮੰਡੀ ਦੁਆਲੇ ਨਰਕ ਵਰਗਾ ਵਾਤਾਵਰਣ ਹੈ ਪਸ਼ੂ ਮੰਡੀ ਇਕ ਵੀਰਾਨ ਬੀਆਵਾਨ ਬਣ ਚੁੱਕੀ ਹੈ, ਜਿੱਥੇ ਕੋਈ ਵੀ ਪਸ਼ੂ ਦੀ ਵਿੱਕਰੀ ਤਾਂ ਨਹੀਂ ਹੁੰਦੀ ਕਦੇ ਕੁ ਤਾਈ ਬੁੱਚੜਾ ਵਾਲਾ ਮਾਲ ਜ਼ਰੂਰ ਸਪਲਾਈ ਕੀਤਾ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਆਲਾ-ਦੁਆਲਾ ਵੀ ਸਾਫ ਸਫਾਈ ਤੋਂ ਵਾਂਝਾ ਹੈ। ਟਾਂਡਾ ਉੜਮੁੜ ਦਾ ਬੱਸ ਸਟੈਂਡ ਦੇਖਿਏ ਤਾਂ ਬੀਆਵਾਨ ਸ਼ਮਸ਼ਾਨਘਾਟ ਨਜ਼ਰ ਆਉਂਦਾ ਹੈ। 

PunjabKesari
ਕੁਲ ਮਿਲਾ ਕੇ ਟਾਂਡਾ ਉੜਮੁੜ ਵਿਕਾਸ ਪੱਖੋਂ ਊਣਾ ਅਤੇ ਵਿਹੂਣਾ ਕਿਹਾ ਜਾ ਸਕਦਾ ਹੈ। ਸਰਕਾਰੀ ਕਾਲਜ ਦੀ ਦਿੱਖ 'ਚ ਭਾਵੇ ਥੋੜਾ ਬਹੁਤ ਸੁਧਾਰ ਨਜਰ ਆ ਰਿਹਾ ਹੈ ਪਰ ਮਕੁੰਮਲ ਖੇਡ ਸਟੇਡੀਅਮ ਅਤੇ ਐਡੀਟੋਰੀਅਮ ਦੀ ਘਾਟ ਰੜਕਦੀ ਨਜ਼ਰ ਆ ਰਹੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸਥਾਨਕ ਗੁਰਦੁਆਰੇ, ਮੰਦਰਾਂ ਅਤੇ ਹੋਰ ਧਾਰਮਿਕ ਅਸਥਾਨਾ ਅਤੇ ਨਿਜੀ ਹਸਪਤਾਲਾਂ ਅਦਾਰਿਆ ਨੂੰ ਛੱਡ ਸਰਕਾਰੀ ਪੱਧਰ ਦਾ ਵਿਕਾਸ ਕੋਈ ਨਜ਼ਰ ਨਹੀਂ ਆਉਂਦਾ।


Related News