ਟਾਂਡਾ ਵਿਚ ਵਾਪਰੇ ਹਾਦਸੇ ਦੌਰਾਨ ਮਾਪਿਆਂ ਦੇ ਜਵਾਨ ਪੁੱਤਰ ਦੀ ਮੌਤ

Saturday, Dec 25, 2021 - 12:46 PM (IST)

ਟਾਂਡਾ ਵਿਚ ਵਾਪਰੇ ਹਾਦਸੇ ਦੌਰਾਨ ਮਾਪਿਆਂ ਦੇ ਜਵਾਨ ਪੁੱਤਰ ਦੀ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬਿਆਸ ਦਰਿਆ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸਾ ਬੀਤੇ ਦਿਨ ਉਸ ਸਮੇਂ ਵਾਪਰਿਆ ਜਦੋਂ ਆਪਣੇ ਪਿੰਡ ਔਲਖ ਸ਼ੇਰੀ (ਸ੍ਰੀ ਹਰਗੋਬਿੰਦਪੁਰ) ਗੁਰਦਾਸਪੁਰ ਤੋਂ ਦਸੂਹਾ ਵੱਲ ਕਿਸੇ ਕੰਮ ਜਾ ਰਹੇ ਮੋਟਰਸਾਈਕਲ ਸਵਾਰਾ ਦੇ ਵਿੱਚ ਬਿਆਸ ਦਰਿਆ ਪੁਲ ਦੇ ਸਾਹਮਣੇ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਅਕਾਸ਼ਦੀਪ ਸਿੰਘ ਪੁੱਤਰ ਬਲਦੇਵ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੇ ਤਾਏ ਦਾ ਪੁੱਤਰ ਸੁਖਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਜ਼ਖ਼ਮੀ ਹੋ ਗਿਆ। 
ਪੁਲਸ ਨੇ ਇਨੋਵਾ ਗੱਡੀ ਜਿਸ ਦਾ ਨੰਬਰ ਪਤਾ ਲੱਗ ਗਿਆ ਸੀ, ਉਸ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

shivani attri

Content Editor

Related News