ਟਾਂਡਾ ਦੇ ਪਿੰਡ ਜਹੂਰਾ ਵਾਸੀਆਂ ਨੇ ਕੱਢੀ ਵਿਸ਼ਾਲ ਰੋਸ ਰੈਲੀ, ਕਿਹਾ- ਕਿਸਾਨ ਮੋਰਚੇ ਲਈ ਰਵਾਨਾ ਹੋਵੇਗਾ ਵੱਡਾ ਜਥਾ

Tuesday, Jan 05, 2021 - 11:03 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਟਾਂਡਾ ਦੇ ਪਿੰਡ ਜਹੂਰਾ ’ਚ ਸਾਰਾ ਪਿੰਡ ਹੀ ਕਿਸਾਨ ਅੰਦੋਲਨ ’ਚ ਨਿੱਤਰ ਆਇਆ ਹੈ। ਜਹੂਰਾ ਵਾਸੀਆਂ ਦੇ ਵਿਸ਼ਾਲ ਇਕੱਠ ਨੇ ਅੱਜ ਪਿੰਡ ’ਚ ਰੋਸ ਮਾਰਚ ਕੱਢ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਅੱਜ ਸਵੇਰੇ ਪ੍ਰਭਾਤ ਫੇਰੀ ਦੇ ਰੂਪ ’ਚ ਜੁੜੀਆਂ ਪਿੰਡ ਦੀਆਂ ਸੰਗਤਾਂ ਵਲੋਂ ਦੋਆਬਾ ਕਿਸਾਨ ਕਮੇਟੀ ਦੇ ਸਹਿਯੋਗ ਦੇ ਨਾਲ ਪਿੰਡ ’ਚ ਰੋਸ ਮਾਰਚ ਕੱਢਿਆ, ਜਿਸ ’ਚ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਬੀਬੀਆਂ ਸ਼ਾਮਲ ਸਨ। ਪਿੰਡ ਦੀਆਂ ਬੀਬੀਆਂ ਨੇ ਆਪਣੇ ਸਿਰ ’ਤੇ ਕਿਸਾਨੀ ਰੰਗ ਦੀਆਂ ਹਰੀਆਂ ਚੁੰਨੀਆਂ ਲਈਆਂ ਹੋਈਆਂ ਸਨ।

ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

PunjabKesari

ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ

ਇਸ ਦੌਰਾਨ ਪਿੰਡ ਦੇ ਕਿਸਾਨ ਆਗੂਆਂ ਨੇ ਆਖਿਆ ਕਿ ਪਿੰਡ ਤੋਂ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਵੱਡਾ ਜਥਾ ਦਿੱਲੀ ਰਵਾਨਾ ਹੋਵੇਗਾ। ਉਨ੍ਹਾਂ ਆਖਿਆ ਕਿ ਪਿੰਡ ਦੀ ਸਮੂਹ ਸੰਗਤ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿਚ ਵਧ ਚੜ੍ਹ ਕੇ ਭਾਗ ਲਵੇਗੀ। ਟਾਂਡਾ ਇਲਾਕੇ ’ਚ ਕਿਸਾਨ ਸੰਘਰਸ਼ ਦੌਰਾਨ ਇਹ ਆਪੋ-ਆਪਣੀ ਕਿਸਮ ਦਾ ਪਹਿਲਾ ਰੋਸ ਮੁਜ਼ਾਹਰਾ ਸੀ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਵੱਡੇ ਪੱਧਰ ਤੇ ਪਿੰਡ ਵਿੱਚ ਹੀ ਰੋਸ ਰੈਲੀ ਕੱਢੀ ਹੋਵੇ। 

ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ

PunjabKesari

ਪਿੰਡ ਜਹੂਰਾ ਵਾਸੀਆਂ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਕਿਸਾਨ ਅੰਦੋਲਨ ਦੀ ਹਮਾਇਤ ’ਚ ਇਹ ਵਿਲੱਖਣ ਪਹਿਲੇ ਕੀਤੀ ਹੈ, ਜਿਸ ’ਚ ਪ੍ਰਭਾਤ ਫੇਰੀ ਦੇ ਰੂਪ ’ਚ ਪਿੰਡ ਦੀਆਂ ਸਮੂਹ ਸੰਗਤਾਂ ਨੇ ਪਿੰਡ ’ਚ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਰੋਸ ਮਾਰਚ ਕੱਢਿਆ।ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਦੇ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪਿ੍ਰਥਪਾਲ ਸਿੰਘ ਗੁਰਾਇਆ ਨੇ ਪਿੰਡ ਵਾਸੀਆਂ ਨੂੰ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਵੀ ਕਰਵਾਇਆ।ਇਸ ਮੌਕੇ ਸਾਬਕਾ ਸਰਪੰਚ ਫੁਲਬਾਗ ਸਿੰਘ ਸ਼ਿਵ ਪੂਰਨ ਸਿੰਘ, ਮੇਜਰ ਸਿੰਘ, ਕੇਵਲ ਸਿੰਘ, ਸੁਖਵਿੰਦਰ ਸਿੰਘ , ਰਤਨ ਸਿੰਘ , ਰਜਿੰਦਰ ਸਿੰਘ, ਸਰਦੂਲ ਸਿੰਘ, ਜਸਵਿੰਦਰ ਕਾਲਾ, ਸਰਬਜੀਤ ਸਿੰਘ, ਅਸ਼ਵਨੀ ਕੁਮਾਰ ਸਰਪੰਚ, ਤਰਸੇਮ ਸਿੰਘ, ਗੁਰਦਿਆਲ ਸਿੰਘ, ਦੁਰਲੱਭ ਸਿੰਘ, ਸੁਖਵਿੰਦਰ ਸਿੰਘ, ਸੰਤ ਪ੍ਰਕਾਸ਼ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਪਰਸ਼ੋਤਮ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਸ਼ਾਮਲ ਸਨ।


Shyna

Content Editor

Related News