ਟਾਂਡਾ ਪੁਲਸ ਵੱਲੋਂ ਅਣਪਛਾਤੇ ਸਾਧੂ ਦੀ ਲਾਸ਼ ਬਰਾਮਦ
Tuesday, Apr 08, 2025 - 08:57 PM (IST)

ਟਾਂਡਾ ਉੜਮੁੜ (ਪਰਮਜੀਤ ਮੋਮੀ) : ਟਾਂਡਾ ਪੁਲਸ ਨੇ ਬੀਤੀ ਦੇਰ ਸ਼ਾਮ ਇੱਕ ਸਾਧੂ ਦੀ ਅਣਪਛਾਤੀ ਲਾਸ਼ ਬਰਾਮਦ ਕੀਤੀ ਹੈ। ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਟਾਂਡਾ ਦੇ ਮੁਖੀ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਗਲੈਕਸੀ ਹੋਟਲ ਟਾਂਡਾ ਦੇ ਸਾਹਮਣੇ ਤੋਂ ਬਰਾਮਦ ਕੀਤੀ ਲਾਸ਼ 48 ਘੰਟਿਆਂ ਵਾਸਤੇ ਸਰਕਾਰੀ ਹਸਪਤਾਲ ਦਸੂਹਾ ਦੇ ਮ੍ਰਿਤਕ ਸਰੀਰ ਘਰ ਵਿੱਚ ਰਖਾਇਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਹੈ ਕਿ ਇਸ ਮਾਮਲੇ ਸੰਬੰਧੀ ਏ.ਐੱਸ.ਆਈ ਸਤਪਾਲ ਸਿੰਘ ਵੱਲੋਂ ਹੋਰ ਲੋੜੀਂਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।