ਟਾਂਡਾ ਦੇ ਨੌਜਵਾਨ ਅਲੋਕਦੀਪ ਨੇ ਨਿਊਜ਼ੀਲੈਂਡ ''ਚ ਕੌਮੀ ਬਾਡੀਬਿਲਡਿੰਗ ਮੁਕਾਬਲੇ ''ਚ ਗੱਡੇ ਝੰਡੇ
Tuesday, Nov 24, 2020 - 06:11 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ): ਟਾਂਡਾ ਉੜਮੁੜ ਦੇ ਨੌਜਵਾਨ ਅਲੋਕਦੀਪ ਤੱਗੜ ਨੇ ਬੀਤੇ ਦਿਨੀਂ ਨਿਊਜੀਲੈਂਡ 'ਚ ਕੌਮੀ ਬਾਡੀਬਿਲਡਿੰਗ ਮੁਕਾਬਲੇ 'ਚ ਤੀਜਾ ਮੁਕਾਮ ਹਾਸਲ ਕਰ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸੇਵਾਮੁਕਤ ਹੈੱਡਮਾਸਟਰ ਤਿਲਕ ਰਾਜ ਅਤੇ ਮਾਤਾ ਪ੍ਰਵੀਨ ਦੇ ਨਿਊਜ਼ੀਲੈਂਡ ਰਹਿੰਦੇ ਹੋਣਹਾਰ ਪੁੱਤਰ ਅਲੋਕਦੀਪ ਨੇ ਟੌਰੰਗਾ ਸਿਟੀ 'ਚ ਨਿਊਜੀਲੈਂਡ ਫੈਡਰੇਸ਼ਨ ਆਫ ਬਾਡੀਬਿਲਡਿੰਗ ਐਂਡ ਫਿੱਟਨੈੱਸ ਵਲੋਂ ਕਰਵਾਏ ਗਏ ਕੌਮੀ ਪੱਧਰ ਦੇ ਮੁਕਾਬਲੇ 'ਚ ਇਹ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!
ਅਲੋਕਦੀਪ ਨੇ ਦੱਸਿਆ ਕਿ ਉਸਨੇ ਕਲਾਸਿਕ ਫਿਜੀਕ ਅੰਡਰ 70 ਤੋਂ 80 ਵਰਗ ਮੁਕਾਬਲੇ 'ਚ 15 ਪ੍ਰਤੀਯੋਗੀਆਂ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਸਨੇ ਦੱਸਿਆ ਕਿ ਉਹ ਲਗਾਤਾਰ ਇਸ ਖੇਡ 'ਚ ਬੁਲੰਦੀ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ।|ਅਲੋਕਦੀਪ ਦੀ ਇਸ ਪ੍ਰਾਪਤੀ ਦਾ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਕੋਚ ਬ੍ਰਿਜ ਮੋਹਨ ਸ਼ਰਮਾ,ਗਗਨ ਵੈਦ, ਪ੍ਰਦੀਪ ਵਿਰਲੀ ਅਤੇ ਰਾਜਦੀਪ ਸਿੰਘ ਟਰੇਸੀ ਅਮਰੀਕਾ ਅਤੇ ਹੋਰ ਖੇਡ ਪ੍ਰੇਮੀਆਂ ਨੇ ਸਵਾਗਤ ਕਰਦੇ ਹੋਏ ਉਸਨੂੰ ਸ਼ੁਭਕਾਮਨਾਵਾ ਦਿੱਤੀਆਂ ਹਨ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੰਮ ਤੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ