ਟਾਂਡਾ ''ਚ ਅੱਜ ਫਿਰ ਸਾਹਮਣੇ ਆਏ 8 ਕੋਰੋਨਾ ਮਰੀਜ਼

Wednesday, Sep 16, 2020 - 04:50 PM (IST)

ਟਾਂਡਾ ''ਚ ਅੱਜ ਫਿਰ ਸਾਹਮਣੇ ਆਏ 8 ਕੋਰੋਨਾ ਮਰੀਜ਼

ਟਾਂਡਾ ਉੜਮੁੜ (ਪੰਡਿਤ) : ਟਾਂਡਾ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਕੀਤੇ ਗਏ ਟੈਸਟਾਂ ਵਿਚੋਂ ਕੋਰੋਨਾ ਪਾਜ਼ੇਟਿਵ 6 ਹੋਰ ਮਰੀਜ਼ ਸਾਮਣੇ ਆਏ ਹਨ। ਕੋਵਿਡ ਇੰਚਾਰਜ ਡਾ. ਕੇ.ਆਰ.ਬਾਲੀ ਨੇ ਦੱਸਿਆ ਕਿ ਅੱਜ ਐੱਸ.ਐੱਮ.ਓ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰੀ ਹਸਪਤਾਲ ਅਤੇ ਪਿੰਡ ਮੂਨਕ ਖੁਰਦ ਵਿਚ ਡਾ. ਰਵੀ ਕੁਮਾਰ, ਬੀ.ਈ. ਈ. ਅਵਤਾਰ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਚਰਨਜੀਤ ਕੌਰ, ਸੁਖਦੀਪ ਕੌਰ ਅਤੇ ਗੱਜਣ ਸਿੰਘ ਦੀ ਟੀਮ ਨੇ 63 ਸੈਂਪਲ ਹਾਸਿਲ ਕੀਤੇ, ਜਿਨਾਂ ਵਿਚੋਂ ਜੀਆ ਨੱਥਾ ਵਾਸੀ 5 ਅਤੇ ਮੂਨਕ ਖੁਰਦ ਵਾਸੀ 1 ਔਰਤ ਅਤੇ ਟਾਂਡਾ ਨਿੱਜੀ ਬੈਂਕ ਦੇ ਕਰਮਚਾਰੀ ਦਾ ਟੈਸਟ ਪਾਜ਼ੇਟਿਵ ਆਇਆ ਹੈ। 

ਇਸੇ ਤਰ੍ਹਾਂ 14 ਸਤੰਬਰ ਦੀਆਂ ਆਈਆਂ ਰਿਪੋਰਟਾਂ ਵਿਚ ਟਾਂਡਾ ਵਾਸੀ ਇਕ ਬੱਚੇ ਅਤੇ ਅਤੇ ਇਕ ਔਰਤ ਦਾ ਟੈਸਟ ਪਾਜ਼ੇਟਿਵ ਆਇਆ ਹੈ। ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਅੱਜ ਐੱਚ.ਆਈ. ਸ਼ਵਿੰਦਰ ਸਿੰਘ ਦੀ ਟੀਮ ਨੇ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਨਿਕਲੀ ਪਿੰਡ ਗੁਰਾਲਾ ਵਾਸੀ ਮ੍ਰਿਤਕ ਵਿਅਕਤੀ ਦਾ ਸਰਕਾਰੀ ਹਦਾਇਤਾਂ ਅਨੁਸਾਰ ਅੰਤਿਮ ਸੰਸਕਾਰ ਕਰਵਾਇਆ ਹੈ।


author

Gurminder Singh

Content Editor

Related News